ਕਲੋਨਾਈਜਰ ਨੇ ਸਿਵਿਲ ਹਸਪਤਾਲ ਵਿਚੋਂ ਦੀ ਕਢਿਆ ਕਲੋਨੀ ਨੂੰ ਰਸਤਾ ਅਕਾਲੀ ਦਲ ਨੇ ਚੁੱਕੇ ਸਰਕਾਰ ਤੇ ਸਵਾਲ
1 min read

ਇਕ ਪ੍ਰਾਈਵੇਟ ਕਲੋਨਾਈਜਰ ਵਲੋਂ ਸਿਆਸੀ ਸਹਿ ਤੇ ਹਸਪਤਾਲ ਨੇੜੇ ਬਣਾਈ ਗਈ ਕਾਲੋਨੀ ਨੂੰ ਸਿਵਲ ਹਸਪਤਾਲ ਵਿਚੋਂ ਰਸਤਾ ਦੇਣ ਦੇ ਰੋਸ਼ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਡੀਸੀ ਗੁਰਦਾਸਪੁਰ ਅਤੇ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਕੁੱਝ ਪ੍ਰਾਈਵੇਟ ਲੋਕਾਂ ਵਲੋਂ ਸਿਆਸੀ ਸ਼ਹਿ ਤੇ ਸਿਵਲ ਹਸਪਤਾਲ ਨੇੜੇ ਬਣਾਈ ਗਈ ਕਲੋਨੀ ਨੂੰ ਸਰਕਾਰੀ ਹਸਪਤਾਲ ਵਿਚੋਂ ਰਸਤਾ ਦਿੱਤਾ ਜੋ ਕਿ ਬਿਲਕੁੱਲ ਨਜਾਇਜ਼ ਹੈ ਇਸ ਲਈ ਉਹਨਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਰਸਤੇ ਦੀ ਨਜਾਇਜ ਉਸਾਰੀ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹ ਸਿਵਿਲ ਹਸਪਤਾਲ ਦੇ ਬਾਹਰ ਇਹਨਾਂ ਕਲੋਨਾਈਜ਼ਰਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ