August 2, 2021

Aone Punjabi

Nidar, Nipakh, Nawi Soch

ਕਾਂਗਰਸ ਪਾਰਟੀ ਵਿੱਚ ਆਪਸੀ ਦੋ ਧੜਿਆਂ ਦੇ ਵਿੱਚ ਗੁੱਟਬਾਜ਼ੀ ਚ ਹਲਕਾ ਅਮਰਗੜ੍ਹ ਤੋ ਪੰਜਾਬ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਤੇ ਉੱਤਰੀ ਰੇਲਵੇ ਦੇ ਸਾਬਕਾ ਮੈਂਬਰ ਬੇਅੰਤ ਸਿੰਘ ਮੰਨਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਚ ਡਟ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ

1 min read
sg

ਕਾਂਗਰਸ ਪਾਰਟੀ ਵਿੱਚ ਆਪਸੀ ਦੋ ਧੜਿਆਂ ਦੇ ਵਿੱਚ ਗੁੱਟਬਾਜ਼ੀ ਚ ਹਲਕਾ ਅਮਰਗੜ੍ਹ ਤੋ ਪੰਜਾਬ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਤੇ ਉੱਤਰੀ ਰੇਲਵੇ ਦੇ ਸਾਬਕਾ ਮੈਂਬਰ ਬੇਅੰਤ ਸਿੰਘ ਮੰਨਵੀ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਚ  ਡਟ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਨੇ  ਉਨ੍ਹਾਂ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ 2002 ਤੋਂ ਲੈ ਕੇ 2007ਤੱਕ ਅਤੇ,20017ਤੋਂ ਲੈ ਕੇ ਇਸ ਟਰਮ ਵਿੱਚ ਕੈਪਟਨ ਸਰਕਾਰ ਬੜੇ ਹੀ ਚੰਗੇ ਅਤੇ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਪ੍ਰੋਜੈਕਟ ਪਾਸ ਕੀਤੇ ਨੇ ਤੇ ਹਲਕਾ ਅਮਰਗਡ਼੍ਹ ਵਿੱਚ ਵੀ ਵੱਡੇ ਵੱਡੇ ਪ੍ਰਾਜੈਕਟ ਦਿੱਤੇ ਹਨ ਅਸੀਂ ਇਨ੍ਹਾਂ ਪ੍ਰਾਜੈਕਟਾਂ ਦੇ ਦਿੱਤੇ ਪ੍ਰਾਜੈਕਟਾਂ ਦੀ  ਸ਼ਲਾਘਾ ਵੀ ਕਰਦੇ ਹਾਂ ਮੰਨਵੀ ਨੇ ਮੀਡੀਆ ਦੇ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ  ਪੰਜਾਬ ਮੁੱਖ ਮੰਤਰੀ  ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਵੱਲੋਂ ਕੀਤੇ  ਨਾਰਾਜ਼ਗੀ ਦੇ ਟਵੀਟ ਬਾਰੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਟਵੀਟ ਕਰ ਕੇ ਮਾਫ਼ੀ ਮੰਗਣ ਦੀ ਨਸੀਹਤ ਦਿੱਤੀ  ਉਨ੍ਹਾਂ ਕਿਹਾ ਕਿ ਸਿੱਧੂ ਸਾਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਆਪਣੇ ਪਿਤਾ ਸਮਾਨ ਸਾਂਭਦੇ ਹਨ ਤਾ ਪਿਤਾ ਤੋਂ ਮਾਫੀ ਮੰਗਣਾ ਕੋਈ ਵੱਡੀ ਗੱਲ ਨਹੀਂ ਕੋਈ ਗੁਨਾਹ ਵੀ ਨਹੀਂ।

Leave a Reply

Your email address will not be published. Required fields are marked *

You may have missed