July 26, 2021

Aone Punjabi

Nidar, Nipakh, Nawi Soch

ਕਾਰ ਵਾਲੇ ਨੇ ਸੜਕ ਤੇ ਨਚਾਇਆ ਮੋਤ ਦਾ ਤਾਂਡਵ

1 min read

ਇਕ ਪਾਸੇ ਤਾਂ ਲੋਕ ਕੋ-ਰੋ-ਨਾ ਕਾਰਨ ਬਹੁਤ ਕਸੂਤੀ ਸਥਿਤੀ ਵਿੱਚ ਫਸੇ ਹੋਏ ਹਨ। ਦੂਜੇ ਪਾਸੇ ਸੜਕ ਹਾ-ਦ-ਸੇ ਰੁਕ ਨਹੀਂ ਰਹੇ। ਕੋ-ਰੋ-ਨਾ ਕਾਰਨ ਕੰਮਕਾਰ ਬੰਦ ਹੋ ਚੁੱਕੇ ਹਨ, ਗ਼ਰੀਬ ਲੋਕ 2 ਡੰਗ ਦੀ ਰੋਟੀ ਦਾ ਜੁਗਾੜ ਕਰਨ ਲਈ ਘਰ ਤੋਂ ਨਿਕਲਦੇ ਹਨ ਪਰ ਰਸਤੇ ਵਿੱਚ ਕੀ ਹੋ ਜਾਣਾ ਹੈ! ਕੋਈ ਨਹੀਂ ਜਾਣਦਾ। ਨਾਭਾ ਤੋਂ ਇੱਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੇ ਦੇਹਾਂਤ ਦੀ ਖ਼ਬਰ ਆਈ ਹੈ। ਇਹ ਵਿਅਕਤੀ ਇਕ ਹੀ ਮੋਟਰਸਾਈਕਲ ਤੇ ਸਵਾਰ ਸਨ। ਜੋ ਕਿ ਭਾਦਸੋਂ ਕਿਸੇ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸਨ।

ਰਸਤੇ ਵਿੱਚ ਉਨ੍ਹਾਂ ਨੂੰ ਕੋਈ ਨਾ-ਮਾ-ਲੂ-ਮ ਕਾਰ ਫੇਟ ਮਾਰ ਗਈ। ਜਿਸ ਕਰਕੇ ਤਿੰਨੇ ਹੀ ਘਟਨਾ ਸਥਾਨ ਤੇ ਹੀ ਦਮ ਤੋੜ ਗਏ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਇਕੱਠੇ ਹੋਏ ਲੋਕਾਂ ਨੂੰ ਇਹ ਵੀ ਸ਼ਿਕਵਾ ਹੈ ਕਿ ਕਾਰ ਚਾਲਕ ਹਾ ਦ ਸੇ ਤੋਂ ਮਗਰੋਂ ਰੁਕਿਆ ਨਹੀਂ। ਜੇਕਰ ਮੋਟਰਸਾਈਕਲ ਸਵਾਰਾਂ ਨੂੰ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਹੋ ਸਕਦਾ ਹੈ ਉਨ੍ਹਾਂ ਦੀ ਜਾਨ ਬਚ ਜਾਂਦੀ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਲੜਕਾ 2 ਦਿਨ ਪਹਿਲਾਂ ਘਰ ਤੋਂ ਗਿਆ ਸੀ।

ਇਹ ਮਾਧੋਪੁਰ ਫੈਕਟਰੀ ਵਿੱਚ ਕੰਮ ਕਰਦੇ ਸਨ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਖਤਾਨਾਂ ਵਿੱਚ ਡਿੱਗੇ ਪਏ ਸਨ। ਇਨ੍ਹਾਂ ਵਿਚੋਂ ਇਕ ਦੀ ਹੀ ਪਛਾਣ ਹੋਈ ਹੈ, ਜਦਕਿ 2 ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੋਂ ਦੇ ਸਨ। ਪਰਿਵਾਰ ਨੇ ਕਾਰ ਚਾਲਕ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਮੌਕੇ ਤੇ ਕੋਈ ਪਾਰਟ ਡਿੱਗਾ ਪਿਆ ਮਿਲਿਆ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੋਟਰਸਾਈਕਲ ਤੇ 3 ਮੈਂਬਰ ਸਵਾਰ ਸਨ। ਇਨ੍ਹਾਂ ਤਿੰਨਾਂ ਦੀ ਹੀ ਜਾਨ ਚਲੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਰਾਮਪੁਰ ਦਾ ਦੱਸਿਆ ਜਾ ਰਿਹਾ ਹੈ। ਜਦਕਿ 2 ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਭਾਦਸੋਂ ਤੋਂ ਆਪਣੇ ਘਰ ਨੂੰ ਵਾਪਸ ਆ ਰਹੇ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਸੀ ਸੀ ਟੀ ਵੀ ਕੈਮਰੇ ਚੈੱਕ ਕਰ ਰਹੇ ਹਨ ਤਾਂ ਕਿ ਕਾਰ ਚਾਲਕ ਤੱਕ ਪਹੁੰਚ ਕੀਤੀ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *