September 21, 2021

Aone Punjabi

Nidar, Nipakh, Nawi Soch

ਕਿਰਤੀ ਕਿਸਾਨ ਯੂਨੀਅਨ ਵੱਲੋਂ ਸੁਖਬੀਰ ਬਾਦਲ ਦਾ ਜਬਰਦਸਤ ਘਿਰਾਉ ਹੋਇਆ

1 min read

ਅਕਾਲੀ ਦਲ ਵੱਲੋਂ ਅੱਜ ਬਾਘਾਪੁਰਾਣਾ ਵਿਖੇ ਚੋਣ ਰੈਲੀ ਕੀਤੀ ਜਾਣੀ ਸੀ। ਜਿਸ ਦਾ ਕਿਰਤੀ ਕਿਸਾਨ  ਯੂਨੀਅਨ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਮੋਗਾ-ਕੋਟਕਪੂਰਾ ਰੋਡ ‘ਤੇ ਅਕਾਲੀ ਦਲ ਦੀਆਂ ਕਈ ਗੱਡੀਆਂ ਨੂੰ ਵਾਪਿਸ ਮੁੜਨ ਲਈ ਮਜਬੂਰ ਕੀਤਾ। ਸੁਖਬੀਰ ਬਾਦਲ ਇਸ ਘਿਰਾਉ ਕਰਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿੱਚੋਂ ਦੀ ਪੰਡਾਲ ਵਿੱਚ ਪਹੁੰਚਿਆ। ਕਿਰਤੀ ਕਿਸਾਨ ਯੂਨੀਅਨ ਨੇ ਪੁਲਿਸ ਵੱਲੋਂ ਲਗਾਏ ਗਏ ਕਈ ਬੈਰੀਕੇਡ ਤੋੜ ਸੁੱਟੇ। ਅਤੇ ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਆਗੂ ਜਗਵਿੰਦਰ ਕੌਰ ਅਤੇ ਸਾਥਣਾ ਅਕਾਲੀ ਦਲ ਦੀ ਸਟੇਜ ਕੋਲ ਪਹੁੰਚਣ ਵਿੱਚ ਕਾਮਯਾਬ ਹੋਈਆਂ। ਸਟੇਜ ‘ਤੇ ਤੀਰਥ ਮਾਹਲੇ ਦੇ ਭਾਸ਼ਣ ਦੌਰਾਨ ਔਰਤਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਗੁੰਡਿਆਂ ਨੇ ਔਰਤਾਂ ਤੋਂ ਝੰਡੇ ਖੋਹ ਕੇ, ਖਿੱਚ ਧੂਹ ਕੀਤੀ। ਅਕਾਲੀ ਦਲ ਨੇ ਸਟੇਜ ਤੋਂ ਐਲਾਨ ਕਰਕੇ ਐਸ ਉ ਆਈ ਦੇ ਗੁੰਡਿਆਂ ਨੂੰ ਡਾਂਗਾਂ ਚੁੱਕ ਕੇ ਕਿਸਾਨਾਂ ਦੇ ਗਲ ਪੈਣ ਲਈ ਕਿਹਾ ਗਿਆ। 

Leave a Reply

Your email address will not be published. Required fields are marked *