May 7, 2021

Aone Punjabi

Nidar, Nipakh, Nawi Soch

ਕਿਰਤ ਕਰਨ ਚ ਭਰੋਸਾ ਰੱਖਣ ਵਾਲੇ 73 ਸਾਲਾ ਬਜੁਰਗ ਲਈ ਸਹਾਰਾ ਬਣੀ ਅਜਨਾਲਾ ਦੀ ਸੇਵਾ ਸੋਸਾਇਟੀ

1 min read

ਮਿਹਨਤ ਕਰਕੇ ਰੋਟੀ ਕਮਾਉਣ ਲਈ ਲੈਕੇ ਦਿੱਤਾ ਰਿਕਸ਼ਾ 

ਅਜਨਾਲਾ ਦੀ ਸਾਧ ਸੰਗਤ ਦਸਵੰਦ ਸੇਵਾ ਸੋਸਾਇਟੀ ਇਕ 73 ਸਾਲਾ ਬਜੁਰਗ ਲਈ ਸਹਾਰਾ ਬਣ ਸਾਹਮਣੇ ਆਈ ਹੈ ਜਿੱਥੇ ਦਿਹਾੜੀ ਨਾ ਮਿਲਣ ਕਾਰਨ 73 ਸਾਲਾ ਬਜੁਰਗ ਜੱਸਾ ਸਿੰਘ ਰੋਟੀ ਤੋਂ ਮੋਹਤਾਜ ਹੋ ਮੰਗ ਕੇ ਖਾਣ ਤੋਂ ਗ਼ੁਰੇਜ਼ ਕਰ ਰਿਹਾ ਸੀ ਤੇ ਕਿਰਤ ਕਰ ਆਪਣਾ ਤੇ ਆਪਣੀ ਪਤਨੀ ਕਸ਼ਮੀਰ ਕੌਰ ਦਾ ਢਿੱਡ ਭਰਨ ਚਾਹੁੰਦਾ ਸੀ ਓਥੇ ਸੋਸਾਇਟੀ ਵਲੋ ਬਜੁਰਗ ਜੱਸਾ ਸਿੰਘ ਨੂੰ ਰੋਜੀ ਰੋਟੀ ਕਮਾਉਣ ਲਈ ਰਿਕਸ਼ਾ ਲੈਕੇ ਦਿੱਤਾ ਤਾਂ ਜੋ ਉਹ ਆਪਣੇ ਘਰ ਦਾ ਗੁਜਾਰਾ ਕਰ ਸਕੇ।

ਇਸ ਸਬੰਧੀ ਸੋਸਾਇਟੀ ਦੇ ਆਗੂ ਭਾਈ ਅਨੋਖ ਸਿੰਘ ਅਜਨਾਲਾ ਨੇ ਕਿਹਾ ਕਿ ਉਹਨਾਂ ਪਤਾ ਲੱਗਾ ਸੀ ਕਿ ਜੱਸਾ ਸਿੰਘ ਮਿਹਨਤੀ ਵਿਅਕਤੀ ਹੈ ਅਤੇ ਦਿਹਾੜੀ ਨਾ ਮਿਲਣ ਕਰਕੇ ਪ੍ਰੇਸ਼ਾਨੀ ਵਿਚ ਰਹਿੰਦਾ ਹੈ ਤੇ ਕਿਰਤ ਕਰਕੇ ਖਾਣਾ ਚਾਹੁੰਦਾ ਹੈ ਤਾਂ ਸੋਸਾਇਟੀ ਵਲੋਂ ਉਸ ਨੂੰ ਰਿਕਸ਼ਾ ਦੇਣ ਦਾ ਫੈਂਸਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦੀ ਸੋਸਾਇਟੀ ਵਲੋਂ ਲੋੜਵੰਦਾ ਲਈ ਹੋਰ ਵੀ ਬਹੁਤ ਤਰ੍ਹਾਂ ਦੇ ਲੋੜਵੰਦਾ ਦੀ ਮਦਦ ਕੀਤੀ ਜਾ ਰਹੀ ਹੈ।
ਇਸ ਮੌਕੇ ਜੱਸਾ ਸਿੰਘ ਨੇ ਸੋਸਾਇਟੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਸ ਵਲੋਂ ਦਿਹਾੜੀ ਕਰਨਾ ਮੁਸ਼ਕਲ ਹੋ ਗਿਆ ਸੀ ਜਿਸ ਉਸ ਵਲੋਂ ਸੋਸਾਇਟੀ ਵਲੋਂ ਮਦਦ ਲਈ ਗਈ। 

ਬਾਈਟ : ਭਾਈ ਅਨੋਖ ਸਿੰਘ ਅਜਨਾਲਾ ਆਗੂ 

ਇਸ ਸਬੰਧੀ ਸੋਸਾਇਟੀ ਦੇ ਆਗੂ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੱਸਾ ਸਿੰਘ ਪਹਿਲਾਂ ਵਿਚ ਰਿਕਸ਼ਾ ਚਲਾਉਂਦਾ ਸੀ ਪਰ ਰਿਕਸ਼ੇ ਦੀ ਹਾਲਤ ਖਰਾਬ ਹੋਣ ਨਾਲ ਜੱਸਾ ਰਿਕਸ਼ਾ ਵੇਚ ਦਿਹਾੜੀ ਕਰਨ ਲਗ ਗਿਆ ਜਿਸ ਨਾਲ ਉਸਦੇ ਘਰ ਦਾ ਗੁਜਾਰਾ ਮੁਸ਼ਕਿਲ ਹੋ ਗਿਆ ਸੀ।
ਬਾਈਟ : ਗੁਰਪ੍ਰੀਤ ਸਿੰਘ ਆਗੂ

Leave a Reply

Your email address will not be published. Required fields are marked *