November 28, 2021

Aone Punjabi

Nidar, Nipakh, Nawi Soch

ਕਿਸਾਨਾਂ ਨੇ ਕੱਢਿਆ ਮੋਟਰਸਾਈਕਲ ਮਾਰਚ

1 min read



ਪਿਛਲੇ ਲੰਮੇ ਸਮੇਂ ਤੋਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੇ
ਬਾਰਡਰਾ ਤੇ ਪੱਕੇ ਮੋਰਚੇ ਲਗਾ ਕੇ ਬੈਠੇ ਹਨ ਅਤੇ ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ
ਪਿੰਡ ਪਿੰਡ ਜਾ ਕੇ ਲਾਮਬੰਦ ਕਰਨ ਲਈ ਇੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ ।ਇਹ
ਮੋਟਰਸਾਈਕਲ ਮਾਰਚ ਸਰਾਏਨਾਗਾ ਤੋ ਸੁਰੂ ਹੋ ਕੇ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ
ਨੂੰ  ਦਿੱਲੀ ਵਿਖੇ ਜਾਣ ਲਈ ਪ੍ਰੇਰਿਤ ਕਰੇਗਾ । ਇਸ ਸਮੇ ਕਿਸਾਨ ਆਗੂਆਂ ਨੇ ਬੋਲਦਿਆਂ
ਕਿਹਾ ਕਿ ਕੇਂਦਰ ਸਰਕਾਰ ਦਿਮਾਗ ਵਿੱਚ ਇਹ ਮਤ ਭੁਲੇਖਾ ਰੱਖੇ ਕਿ ਕਿਸਾਨ ਬਿੱਲ ਰੱਦ
ਕਰਵਾਏ ਬਿਨਾਂ ਵਾਪਿਸ ਨਹੀਂ ਮੁੜਨਗੇ । ਇਸ ਸਮੇ ਉਹਨਾ ਕੇਂਦਰ ਸਰਕਾਰ ਤੇ ਰੱਜ ਕੇ
ਨਿਸ਼ਾਨੇ ਸਾਧੇ ਅਤੇ ਉਹਨਾਂ ਹਰਜੀਤ ਗਰੇਵਾਲ ਅਤੇ ਰਾਜਾ ਵੜਿੰਗ ਨੂੰ ਵੀ ਕਰੜੇ ਹੱਥੀਂ
ਲਿਆ ਅਤੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਦਿਨੀਂ ਜੋ ਕਿਸਾਨ
ਖਿਲਾਫ ਬਿਆਨ ਦਿੱਤਾ ਹੈ ਕਿ ਕਿਸਾਨ ਪੈਸੇ ਦੇ ਕੇ ਧਰਨੇ ਵਿੱਚ ਬੰਦੇ ਭੇਜਦੇ ਹਨ ।ਉਹਨਾ
ਕਿਹਾ ਕਿ ਰਾਜਾ ਵੜਿੰਗ ਦਾ ਦਿਮਾਗ ਖਰਾਬ ਹੋ ਗਿਆ ਅਤੇ ਪਹਿਲਾਂ ਆਪਣੇ ਦਿਮਾਗ ਦਾ ਇਲਾਜ
ਕਰਵਾਏ । ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ

Leave a Reply

Your email address will not be published. Required fields are marked *