ਕੁੜੀ ਨੇ ਮੰਗਿਆ ਮਰਜ਼ੀ ਦਾ ਵਰ ਤਾਂ ਪਿਤਾ ਨੇ ਦਿੱਤੀ ਮੌਤ
1 min readਅੱਜ ਦੇ ਮਾਡਰਨ ਯੁਗ ਵਿਚ ਹਰ ਕੰਮ ਇਕ ਦੂਜੇ ਦੀ ਰਜ਼ਾਮੰਦੀ ਨਾਲ ਹੁੰਦੇ ਹਨ , ਤੇ ਵਿਆਹ ਜਿਹੇ ਰਿਸ਼ਤੇ ਤਾਂ ਜ਼ਿੰਦਗੀ ਭਰ ਦੀ ਡੋਰ ਹੁੰਦੀ ਹੈ ਜਿਸਨੂੰ ਮਾਤਾ ਪਿਤਾ ਵੱਲੋਂ ਸੋਚ ਸਮਝ ਕੇ ਬੱਚਿਆਂ ਦੇ ਭਵਿੱਖ ਲਈ ਹੁੰਦੇ ਹਨ , ਪਰ ਇਹ ਸਭ ਸ਼ਾਇਦ ਮਾਨਸਾ ਦੇ ਰਹਿਣ ਵਾਲੇ ਪਰਿਵਾਰ ਨੂੰ ਰਾਸ ਨਹੀਂ ਆਈ ਜਿਥੇ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਨੇ ਅਜਿਹਾ ਕਲੇਸ਼ ਪਾਇਆ ਕਿ ਇਹ ਕਲੇਸ਼ ਖੂਨੀ ਮੋੜ ਲੈਕੇ ਨਿਬੜਿਆ , ਦਰਸਲ ਪ੍ਰੇਮੀ ਦੇ ਨਾਲ ਵਿਆਹ ਤੇ ਅੜੀ ਕੁੜੀ ਦਾ ਪਿੰਡ ਧਿੰਗੜ ਵਿਖੇ ਬਾਪ ਵਲੋਂ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਸਦਰ ਮਾਨਸਾ ਨੇ ਕੁੜੀ ਦੇ ਬਾਪ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕੁੜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਫੈਲਿਆ ਹੋਇਆ ਹੈ।

ਪਿੰਡ ਧਿੰਗੜ ਦੀ ਕੁੜੀ ਖੁਸ਼ਪ੍ਰੀਤ ਕੌਰ ਕਿਸੇ ਇੰਦਰਜੀਤ ਸਿੰਘ ਨਾਮੀ ਵਿਅਕਤੀ ਨਾਲ ਘਰੋਂ ਚਲੀ ਗਈ ਸੀ,ਜੋ ਕੁੱਝ ਦਿਨਾਂ ਬਾਅਦ ਘਰ ਵਾਪਸ ਪਰਤ ਆਈ। ਇਸ ਤੋਂ ਕੁੜੀ ਪਰਿਵਾਰ ਅੱਗੇ ਪ੍ਰੇਮ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗੀ, ਜਿਸ ਤੋਂ ਕੁੜੀ ਦਾ ਬਾਪ ਖ਼ਫ਼ਾ ਹੋ ਗਿਆ। 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਕੁੜੀ ਦੇ ਪਿਤਾ ਗੁਰਜੰਟ ਸਿੰਘ ਨੇ ਰਾਤ ਵੇਲੇ ਰੋਟੀ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਤੋਂ ਬਾਅਦ ਬੇਹੋਸ਼ ਹੋਣ ਉਪਰੰਤ ਰਾਤ ਨੂੰ ਹੀ ਗਲ ਘੁੱਟ ਕੇ ਉਸਦਾ ਕਤਲ ਕਰ ਦਿੱਤਾ।