September 26, 2021

Aone Punjabi

Nidar, Nipakh, Nawi Soch

ਕੇਂਦਰ ਕਿਸਾਨੀ ਅੰਦੋਲਨ ਨੂੰ ਤਾਰਪੀੜੋ ਕਰਨ ਦੀ ਸਾਜਿਸ ਕਰ ਰਹੀ

1 min read

ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਤਾਰਪੀੜੋ ਕਰਨ ਲਈ ਸਾਜਿਸ ਤਹਿਤ ਕਿਸਾਨਾ ਤੇ ਫੋਜਦਾਰੀ ਦੇ ਝੂਠੇ ਕੇਸ਼ ਦਰਜ ਕਰਨੇ ਨਿੰਦਯੋਗ ਹੈ। ਇਹ ਪ੍ਰਗਟਾਵਾ ਅਕਾਲੀ ਦਲ ( ਅ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੈ੍ਰਸ ਵਾਰਤਾ ਨੂੰ ਸੰਬੋਧਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਲਾਲ ਕਿਲੇ ਤੇ ਲਹਿਰਾਏ ਨਿਸ਼ਾਨ ਸਾਹਿਬ ਨਾਲ ਕੌਮੀ ਝੰਡੇ ਦਾ ਕੋਈ ਅਪਮਾਨ ਨਹੀ ਹੋਇਆ ਹੈ। ਸ. ਮਾਨ ਨੇ ਕਿਹਾ ਕਿ ਕੇਂਦਰ ਨੇ ਇਕ ਨੌਜਵਾਨ ਹਾਲਾਇਂਡ ਜਾ ਰਹੇ ਨੂੰ ਜਹਾਜ ਵਿਚੋਂ ਗ੍ਰਿਫਾਰਤ ਕੀਤਾ ਤੇ ਉਸ ਤੇ ਲਾਲ ਕਿਲੇ ਤੇ ਝੰਡਾ ਲਾਉਂਣ ਦੇ ਦੋਸ ਵਿਚ ਮਾਮਲਾ ਦਰਜ ਕੀਤਾ ਹੈ ਜਿਸ ਦੀ ਉਹ ਨਿਖੇਦੀ ਕਰਦੇ ਹਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਝੂਠੇ ਕੇਸ਼ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕਿਸਾਨਾ ਦੀ ਰਿਹਾਈ ਲਈ ਅਕਾਲੀ ਦਲ (ਅ) ਸ਼ੰਘਰਸ ਕਰ ਰਿਹਾ ਹੈ ਉੱਥੇ ਹੀ 16 ਮਾਰਚ ਨੂੰ ਸ਼ਹੀਦਾ ਦੀ ਧਰਤੀ ਤੋਂ ਗ੍ਰਿਫਤਾਰੀ ਦੇਣ ਲਈ ਜੱਥਾ ਰਵਾਨਾ ਹੋਵੇਗਾ। ਇਸ ਮੌਕੇ ਕਿਸਾਨਾ ਦੀ ਰਿਹਾਈ ਲਈ ਦਿੱਲੀ ਪੁਲਿਸ ਨੂੰ ਗ੍ਰਿਫਤਾਰੀ ਦੇਣ ਤੋਂ ਬਾਅਦ ਪਹੁੰਚੇ ਅਮ੍ਰਿਤਪਾਲ ਸਿੰਘ ਲੋਂਗੋਵਾਲ, ਹਰਜੀਤ ਸਿੰਘ ਮੱਖੂ, ਪ੍ਰਕਾਸ਼ ਸਿੰਘ ਬਾਲੀਆ, ਪ੍ਰੀਤਮ ਸਿੰਘ ਭੋਲੀਆ ਅਤੇ ਚਰਨ ਸਿੰਘ ਭੱਦਲਥੂਆ ਨੂੰ ਸਿਰੋਪਾਓੁ ਦੇਕੇ ਸਨਮਾਨਿਤ ਕੀਤਾ ਗਿਆ ।

Leave a Reply

Your email address will not be published. Required fields are marked *