ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿਣ ਵਾਲੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਉਨਾਂ ਦੀ ਮਾਤਾ ਰਜਿੰਦਰ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਹਿਲਾ ਪ੍ਰਧਾਨ ਵੱਲੋਂ ਅੱਜ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਮਨਾਇਆ ਗਿਆ
1 min read

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੋਨ ਕਲਾ ਪਿੰਡ ਮਹਿਲਾ ਆਗੂ ਰਜਿੰਦਰ ਕੌਰ ਦੀ ਤਰਫ਼ੋਂ ਅੱਜ ਆਪਣੇ ਬੇਟੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਮਨਾਇਆ ਗਿਆ ਤੁਹਾਨੂੰ ਦੱਸ ਦੇਈਏ ਕਿ ਰਜਿੰਦਰ ਕੌਰ ਜੀ ਦਾ ਬੇਟਾ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿੰਦਾ ਹੈ ਜਿਸ ਦੀ ਇੱਛਾ ਸੀ ਕਿ ਮੇਰਾ ਜਨਮ ਦਿਨ ਅੱਜ ਟੋਲ ਪਲਾਜ਼ਾ ਵਿਖੇ ਮਨਾਇਆ ਜਾਵੇ ਬੇਟੇ ਦੀ ਇੱਛਾ ਦੇ ਅਨੁਸਾਰ ਅਤੇ ਉਸ ਦੇ ਕਿਸਾਨਾਂ ਪ੍ਰਤੀ ਭਾਵਨਾ ਦੇਖਦੇ ਹੋਏ ਉਨ੍ਹਾਂ ਦੀ ਮਾਤਾ ਰਜਿੰਦਰ ਕੌਰ ਦੀ ਤਰਫ ਤੋਂ ਪਟਿਆਲਾ ਦੇ ਧਰੇੜੀ ਜੱਟਾ ਟੋਲ ਪਲਾਜਾ ਵਿਖੇ ਵੱਖਰਾ ਹੀ ਤਰੀਕੇ ਨਾਲ ਕੇਕ ਕੱਟਕੇ ਜਨਮ ਦਿਨ ਮਨਾਇਆ ਗਿਆ ਅਤੇ ਇਸ ਮੌਕੇ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਤਰਫ ਤੋਂ ਰਜਿੰਦਰ ਕੌਰ ਜੀ ਦੇ ਬੇਟੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਧਾਈ ਦਿੱਤੀ ਗਈ
ਰਾਜਿੰਦਰ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਪਟਿਆਲਾ ਨੇ ਆਖਿਆ ਕਿ ਅੱਜ ਮੇਰੇ ਬੇਟੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਹੈ ਅਤੇ ਉਸ ਦੀ ਇੱਛਾ ਸੀ ਕਿ ਅੱਜ ਉਸ ਦਾ ਜਨਮ ਦਿਨ ਟੋਲ ਪਲਾਜ਼ਾ ਤੇ ਮਨਾਇਆ ਜਾਵੇ ਜਿਸ ਕਰਕੇ ਅੱਜ ਟੋਲ ਪਲਾਜ਼ਾ ਤੇ ਮੇਰੇ ਬੇਟੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬੇਟੇ ਨੇ ਮੈਨੂੰ ਆਖਿਆ ਕਿ ਉਸਦਾ ਜਨਮ ਦਿਨ ਮਨਾਇਆ ਜਾਵੇ ਜਦੋਂ ਤੱਕ ਕਾਲੇ ਕਾਨੂੰਨ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਸੇ ਤਰਾਂ ਹਰ ਤਿਉਹਾਰ ਸੜਕਾ ਦੇ ਉਤੇ ਮਨਾਵਾਂਗੇ
ਦੂਜੇ ਪਾਸੇ ਗੱਲਬਾਤ ਦੌਰਾਨ ਗੁਰਧਿਆਨ ਸਿੰਘ ਧੰਨਾ ਕਰਾਂਤੀਕਾਰੀ ਕਿਸ਼ਾਨ ਯੂਨੀਅਨ ਪਟਿਆਲਾ ਜ਼ਿਲਾ ਪ੍ਰਧਾਨ ਨੇ ਆਖਿਆ ਕਿ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿਲਾ ਆਗੂ ਰਜਿੰਦਰ ਕੌਰ ਜੀ ਦੇ ਬੇਟੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਬੇਟਾ ਪਰਮਜੋਤ ਸਿੰਘ ਢੀਂਡਸਾ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿੰਦਾ ਹੈ ਜੱਦ ਤਕ ਕਾਲੇ ਕਾਨੂੰਨ ਰੱਧ ਨਹੀਂ ਉਦੋਂ ਤੱਕ ਇਸੇ ਤਰ੍ਹਾਂ ਹਰ ਤਿਹੋਹਾਰ ਸੜਕਾਂ ਤੇ ਮਨਾਇਆ ਜਾਵੇਗਾ