August 1, 2021

Aone Punjabi

Nidar, Nipakh, Nawi Soch

ਕੈਬਿਨਟ ਮੰਤਰੀ ਦੀ ਫੇਰੀ ਅਤੇ ਭਰੋਸੇ ਦੇ ਬਾਵਜੂਦ ਨਹੀਂ ਮਿਲੀ ਤਨਖ਼ਾਹ

1 min read

ਫ਼ਾਜ਼ਿਲਕਾ ਇਨ੍ਹੀਂ ਦਿਨੀਂ ਪੰਜਾਬ ਵਿੱਚ ਹੜਤਾਲਾਂ ਧਰਨੇ ਮੁਜ਼ਾਹਰਿਆਂ ਦਾ ਦੌਰ ਚੱਲ ਰਿਹੈ ਹਰੇਕ ਵਰਗ ਨੂੰ ਇਹ ਲੱਗ ਰਿਹਾ ਹੈ ਕਿ ਸਰਕਾਰ ਇਲੈਕਸ਼ਨਾਂ ਨਜ਼ਦੀਕ ਆਉਣ ਦੇ ਚੱਲਦੇ ਉਨ੍ਹਾਂ ਦੀਆਂ ਮੰਗਾਂ ਮੰਨ ਉਨ੍ਹਾਂ ਨੂੰ ਸੁਖਾਲੇ ਕਰ ਸਕਦੀ ਹੈ ਇਸ ਤਹਿਤ ਚਾਹੇ ਉਹ ਟੀਚਰ ਹੋਣ ਚਾਹੇ ਉਹ ਬਿਜਲੀ ਕਾਮੇ ਹੋਣ ਚਾਹੇ ਉਹ ਡਾਕਟਰ ਹੁਣ ਹਰੇਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਇਸੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿੱਚ  ਇਕਲੌਤੀ ਸ਼ੂਗਰ ਮਿੱਲ ਦੇ ਕਰਮਚਾਰੀ ਵੀ ਹੁਣ ਧਰਨੇ ਤੇ ਬੈਠ ਗਏ ਹਨ ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਬੀਤੇ ਦੋ ਸਾਲਾਂ ਤੋਂ ਉਨ੍ਹਾਂ ਨੂੰ ਤਨਖ਼ਾਹ ਪੂਰੀ ਨਹੀਂ ਮਿਲ ਰਹੀ  ਸਿਰਫ ਖਰਚ ਦੇ ਤੌਰ ਤੇ ਦਸ ਹਜ਼ਾਰ ਰੁਪਏ ਮਹੀਨਾ ਉਨ੍ਹਾਂ ਨੂੰ ਮਿਲ ਰਿਹਾ ਹੈ  ਉਨ੍ਹਾਂ ਕਿਹਾ ਕਿ ਚਾਰ ਮਹੀਨੇ ਪਹਿਲਾਂ ਤਿੰਨ ਐਮ ਐਲ ਏ ਅਤੇ ਇੱਕ ਵਜ਼ੀਰ ਸ਼ੂਗਰ ਮਿੱਲ ਵਿਖੇ ਫੇਰੀ ਪਾਉਣ ਆਏ ਸਨ ਅਤੇ ਉਸ ਤੋਂ ਐਲਾਨ ਕੀਤਾ ਗਿਆ ਸੀ ਕਿ ਖ਼ਜ਼ਾਨਾ ਮੰਤਰੀ  ਮਨਪ੍ਰੀਤ ਬਾਦਲ ਨੂੰ ਕਹਿ ਕਿ ਕਿਸਾਨਾ ਦਾ ਬਕਾਏ ਦੀ ਪੱਚੀ ਪਰਸੈਂਟ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕਰਵਾਈਆਂ ਜਾਣਗੀਆਂ  ਪਰ ਚਾਰ ਮਹੀਨੇ ਬਾਅਦ ਵੀ ਉਹ ਬਿਨਾਂ ਤਨਖਾਹ ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ  ਜਿਸ ਦੇ ਚਲਦਿਆਂ ਉਹ ਹੜਤਾਲ ਤੇ ਬੈਠੇ ਹਨ ਜਦੋਂ ਤੱਕ ਉਨ੍ਹਾਂ ਦੀਆਂ ਤਨਖਾਹਾਂ ਸਰਕਾਰ ਵਲੋਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ 

ਇਸੇ ਪ੍ਰਦਰਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰਪਾਲ ਸਾਵਣਾ ਵੀ ਪਹੁੰਚੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ  ਜਿੱਥੇ ਉਨ੍ਹਾਂ ਨੇ ਇਨ੍ਹਾਂ ਕਰਮਚਾਰੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਦੇ ਨਾਲ ਹੋਣ ਦੀ ਗੱਲ ਆਖੀ ਉਥੇ ਹੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਜਮ ਕੇ ਰਗੜੇ ਲਾਏ  ਉਨ੍ਹਾਂ ਕਿਹਾ ਕਿ ਸਰਕਾਰ ਘਰ ਘਰ ਨੌਕਰੀ ਦਾ ਵਾਅਦਾ ਕਰ ਕੇ ਦੋ ਹਜਾਰ ਸਤਾਰਾਂ ਦੇ ਵਿਚ ਸੱਤਾ ਵਿਚ ਆਈ ਸੀ ਪਰ ਇੱਥੇ ਜਿਨ੍ਹਾਂ ਦੀਆਂ ਪਹਿਲਾਂ ਤੋਂ ਨੌਕਰੀਆਂ ਜਾਰੀ ਹਨ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇਸ ਤੋਂ ਮਾੜਾ ਕੀ ਹੋ ਸਕਦਾ ਕੀ ਪੰਜਾਬ ਦਾ ਜ਼ਿਆਦਾਤਰ ਮੁਲਾਜ਼ਮ ਵਰਗ ਇਸ ਸਮੇਂ ਹਡ਼ਤਾਲ ਧਰਨੇ ਮੁਜ਼ਾਹਰਿਆਂ ਤੇ ਬੈਠਾ  

Leave a Reply

Your email address will not be published. Required fields are marked *

You may have missed