November 28, 2021

Aone Punjabi

Nidar, Nipakh, Nawi Soch

ਕੋਰੋਨਾ ਕਾਲ ਕਾਰਨ ਲੰਬਾ ਸਮਾਂ ਪਹਿਲਾਂ ਤਾਂ ਕਰਫਿਊ ਅਤੇ ਫਿਰ ਉਸ ਤੋਂ ਬਾਅਦ ਲੋਕ ਡਾਊਨ ਰਹਿਣ ਨਾਲ ਪਿਛਲੇ ਸਾਲ ਮਾਤਾ ਚਿੰਤਪੂਰਨੀ ਜੀ ਦੇ ਮੇਲੇ ਨਹੀਂ ਲੱਗ ਸਕੇ ਸਨ ਜਿਸ ਕਾਰਨ ਸ਼ਰਧਾਲੂਆਂ ਵਿਚ ਮਾਯੂਸੀ

1 min read

ਕੋਰੋਨਾ ਕਾਲ ਕਾਰਨ ਲੰਬਾ ਸਮਾਂ ਪਹਿਲਾਂ ਤਾਂ ਕਰਫਿਊ ਅਤੇ ਫਿਰ ਉਸ ਤੋਂ ਬਾਅਦ ਲੋਕ ਡਾਊਨ ਰਹਿਣ ਨਾਲ  ਪਿਛਲੇ ਸਾਲ ਮਾਤਾ ਚਿੰਤਪੂਰਨੀ ਜੀ ਦੇ ਮੇਲੇ ਨਹੀਂ  ਲੱਗ ਸਕੇ ਸਨ ਜਿਸ ਕਾਰਨ ਸ਼ਰਧਾਲੂਆਂ ਵਿਚ  ਮਾਯੂਸੀ ਸੀ.

ਇਸ ਸਾਲ ਚਿੰਤਪੁਰਨੀ ਦੇ ਮੇਲਿਆਂ  ਤੇ ਕੁਝ  ਸ਼ਰਤਾਂ ਅਤੇ ਕਰੋਨਾ ਨਿਯਮਾਂ ਦੀ ਪਾਲਣਾ ਨਾਲ ਦਰਸ਼ਨ ਕੀਤੇ ਜਾ ਸਕਦੇ ਹਨ. 

ਇਸਦੇ ਨਾਲ ਹੀ ਸੜਕਾਂ ਦੇ ਕਿਨਾਰੇ ਕੁਝ ਦੁਕਾਨਾਂ ਜ਼ਰੂਰ ਲੱਗੀਆਂ ਹਨ ਪ੍ਰੰਤੂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਪਹਿਲਾਂ ਦੀ ਤਰ੍ਹਾਂ ਆਮਦ ਨਾ ਹੋਣ ਕਾਰਨ ਕੰਮਕਾਰ ਪ੍ਰਭਾਵਿਤ ਹਨ.

ਦੱਸਦਈਏ ਕਿ ਕਰੋਨਾ ਕਾਲ ਦੌਰਾਨ ਹਿਮਾਚਲ ਵਾਲੇ ਪਾਸੇ ਸੈਲਾਨੀ ਅਤੇ ਸ਼ਰਧਾਲੂਆਂ ਦੇ ਨਾ ਜਾਣ ਕਾਰਨ ਇਸ ਰੋਡ ਤੇ ਪੈਂਦੇ ਦੁਕਾਨਾਂ, ਢਾਬੇ ,ਹੋਟਲ ਰੈਸਟੋਰੈਂਟ ਆਦਿ ਕਾਫ਼ੀ ਪ੍ਰਭਾਵਿਤ ਹੋਏ ਸਨ.

ਇਸ ਤੋਂ ਇਲਾਵਾ ਦੂਰ ਦਰਾਜ ਤੋਂ ਆ ਕੇ ਸੜਕ ਕਿਨਾਰੇ ਦੁਕਾਨਾਂ ਲਗਾਉਣ ਵਾਲੇ  ਛੋਟੇ  ਦੁਕਾਨਦਾਰਾਂ ਤੇ ਵੀ ਕੰਮਕਾਰ ਕਾਫੀ ਪ੍ਰਭਾਵਿਤ ਹੋਏ  ਸਨ.

ਪ੍ਰਸ਼ਾਸਨਿਕ  ਹਦਾਇਤਾਂ ਮੁਤਾਬਕ  72 ਘੰਟੇ ਦੇ ਅੰਦਰ ਦੀ ਰਿਪੋਰਟ ਜਾਂ ਦੋਨੋਂ ਡੋਜ਼ ਲੱਗੀਆਂ ਹੋਣ ਦੀ ਰਿਪੋਰਟ ਦੇ ਨਾਲ ਲੈ ਕੇ ਆਉਣ ਤੇ ਹੀ ਸ਼ਰਧਾਲੂ  ਮੰਦਿਰ ਵਿਚ ਐਂਟਰੀ ਕਰ ਸਕਣਗੇ.

ਅਤੇ ਕੋਈ ਵੀ ਗਲਤ ਦਸਤਾਵੇਜ਼ ਦਿਖਾਉਣ ਵਾਲਿਆਂ ਉੱਪਰ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ

Leave a Reply

Your email address will not be published. Required fields are marked *