ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਏ ਪਤੀ ਦੀ ਮ੍ਰਿਤਕ ਦੇਹ ਲੈਣ ਲਈ ਪਰਵਾਸੀ ਔਰਤ ਦਰ ਦਰ ਠੋਕਰਾਂ ਖਾਣ ਲਈ ਮਜਬੂਰ
1 min read

ਸਾਢੇ ਪੰਜ ਲੱਖ ਦੇਣ ਤੋਂ ਬਾਅਦ ਵੀ ਹਸਪਤਾਲ ਪੂਰੇ ਬਿੱਲ ਦੀ ਅਦਾਇਗੀ ਤੋਂ ਅੜਿਆ
ਕਿਸਾਨ ਯੂਨੀਅਨ ਦੇ ਦਖਲ ਤੋਂ ਬਾਅਦ ਪਰਿਵਾਰ ਨੂੰ ਦਿੱਤੀ ਮ੍ਰਿਤਕ ਦੇਹ
ਬਠਿੰਡਾ ਤੇ ਮਾਨਸਾ ਰੋਡ ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿਖੇ ਕੱਲ੍ਹ ਹੋਈ ਕੋਰੋਨਾ ਪੌਜਟਿਵ ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਵੱਲੋਂ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਪੂਰਾ ਬਿਲ ਅਦਾ ਕਰਨ ਨੂੰ ਕਿਹਾ ਗਿਆ ਲੇਕਿਨ ਪਰਿਵਾਰ ਨੇ ਆਪਣਾ ਸਭ ਕੁਝ ਵੇਚ ਕੇ ਪਹਿਲਾਂ ਹੀ ਡਾਕਟਰਾਂ ਨੂੰ ਉਨ੍ਹਾਂ ਦੇ ਕਈ ਮੁਤਾਬਿਕ ਪੈਸੇ ਦੇ ਦਿੱਤੇ ਸਨ ਅਤੇ ਹੁਣ ਡਾਕਟਰਾਂ ਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ ਪਰਿਵਾਰ ਵੱਲੋਂ ਡਾਕਟਰਾਂ ਨੂੰ ਆਪਣੀ ਪਰੇਸ਼ਾਨੀ ਦੱਸੀ ਗਈ ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਦੀ ਮ੍ਰਿਤਕ ਦੇਹ ਦੇਣ ਤੋਂ ਹੀ ਇਨਕਾਰ ਕਰ ਦਿੱਤਾ
ਇਸ ਬਾਰੇ ਬੋਲਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਪੰਜ ਦਿਨ ਪਹਿਲਾਂ ਮ੍ਰਿਤਕ ਦੇ ਪਿਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਲੜਕੇ ਦੀ ਮੌਤ ਹੋ ਗਈ ਹੈ ਦਿਲ ਦੀ ਧੜਕਨ ਵੀ ਅੱਜ ਘਰ ਵਿਚ ਕਮਾਉਣ ਵਾਲੇ ਇਹੀ ਦੋ ਵਿਅਕਤੀ ਸੀ ਲੇਕਿਨ ਪਰਿਵਾਰ ਕੋਲ ਜੋ ਕੁਝ ਸੀ ਹੁਣ ਉਨ੍ਹਾਂ ਵੱਲੋਂ ਇਲਾਜ ਵਿੱਚ ਲਗਾ ਦਿੱਤਾ ਗਿਆ ਅਤੇ ਹੁਣ ਡਾਕਟਰਾਂ ਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ ਲੇਕਿਨ ਡਾ ਉਨ੍ਹਾਂ ਨੂੰ ਮ੍ਰਿਤਕ ਦੀ ਮ੍ਰਿਤਕ ਦੇਹ ਨਹੀਂ ਦੇ ਰਹੇ ਮਿ੍ਰਤਕ ਦੀ ਦੋ ਲੜਕੀਆਂ ਹਨ ਫਿਰ ਵੀ ਡਾਕਟਰਾਂ ਵੱਲੋਂ ਉਨ੍ਹਾਂ ਤੇ ਤਰਸ ਨਹੀਂ ਕੀਤਾ ਜਾ ਰਿਹਾ
ਇਸ ਬਾਰੇ ਬੋਲਦੇ ਹੋਏ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਕੋਲ ਜੋ ਕੁਝ ਵੀ ਸੀ ਉਸ ਨੇ ਸਭ ਵੇਚ ਕੇ ਆਪਣੇ ਪਤੀ ਨੂੰ ਬਚਾਉਣ ਲਈ ਡਾਕਟਰਾਂ ਨੂੰ ਦੇ ਦਿੱਤਾ ਹੈ ਉਸ ਵੱਲੋਂ ਕਰੀਬ ਸਾਢੇ ਪੰਜ ਲੱਖ ਰੁਪਿਆ ਡਾਕਟਰਾਂ ਨੂੰ ਦੇ ਦਿੱਤਾ ਲੇਕਿਨ ਹੁਣ ਉਸ ਕੋਲ ਕੁਝ ਵੀ ਦੇਣ ਨਹੀਂ ਹੈ ਅਤੇ ਡਾਕਟਰਾਂ ਵੱਲੋਂ ਉਸ ਨੂੰ ਉਸ ਦੇ ਪਤੀ ਦੀ ਮ੍ਰਿਤਕ ਦੇਹ ਨਹੀਂ ਦਿੱਤੀ ਜਾ ਰਹੀ ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਪਤੀ ਦੀ ਮ੍ਰਿਤਕ ਦੇਹ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਤੀ ਦਾ ਸਸਕਾਰ ਕਰ ਸਕੇ