ਕੋਰੋਨਾ ਮਹਾਂਮਾਰੀ ਨੇ ਸਾਰੇ ਕਾਰੋਬਾਰਾਂ ਉੱਪਰ ਗਹਿਰਾ ਅਸਰ ਪਾਇਆ ਹੈ ਅਤੇ ਇਸ ਕਾਰਨ ਘਰੇਲੂ ਲੋੜਾਂ ਵੀ ਪ੍ਰਭਾਵਿਤ
1 min read

ਲੋਕਾਂ ਵੱਲੋਂ ਬੈਂਕਾਂ ਅਤੇ ਫਾਈਨੈਂਸ ਕੰਪਨੀਆਂ ਤੋਂ ਲਏ ਲੋਨ ਦੀਆਂ ਕਿਸ਼ਤਾਂ ਵੀ ਨਾ ਭਰੀਆਂ ਗਈਆਂ। ਵੈਸੇ ਤਾਂ ਸਰਕਾਰ ਵੱਲੋਂ ਬੈਂਕਾਂ ਅਤੇ ਫਾਈਨੈਂਸ ਕੰਪਨੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕੋਵਿਡ-19 ਦੌਰਾਨ ਸਾਰੇ ਲੋਨਾਂ ਦੀ ਰਿਕਵਰੀ ਰੋਕ ਦਿੱਤੀ ਜਾਵੇ ਅਤੇ ਇਸ ਸਮੇਂ ਦਾ ਵਿਆਜ਼/ਜ਼ੁਰਮਾਨਾ ਵਸੂਲ ਨਾ ਕੀਤਾ ਜਾਵੇ। ਪ੍ਰੰਤੂ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੁਝ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਵੱਲੋਂ ਆਪਣੇ ਲੋਨ ਲੈਣ ਵਾਲੇ ਗਾਹਕਾਂ ਨੂੰ ਜਿੱਥੇ ਕਿਸ਼ਤਾਂ ਭਰਨ ਲਈ ਮਜ਼ਬੂਰ ਕੀਤਾ ਗਿਆ ਉੱਥੇ ਕਿਸ਼ਤਾਂ ਨਾ ਭਰ ਸਕਣ ਵਾਲੇ ਗਾਹਕਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਗਿਆ।