October 5, 2022

Aone Punjabi

Nidar, Nipakh, Nawi Soch

ਕ੍ਰਿਸ਼ਨ ਕੁਮਾਰ ਚੌਧਰੀ ਨੇ ਬਠਿੰਡਾ ਵਿੱਚ ਦੋ ਅਣਅਧਿਕਾਰਤ ਕਾਲੋਨੀਆਂ ਦਾ ਖੋਲ੍ਹਿਆ ਕੱਚਾ ਚਿੱਠਾ

1 min read

ਪੰਜਾਬ ਵਿੱਚ ਅਣਅਧਿਕਾਰਤ ਕਲੋਨੀਆਂ ਬਹੁਤ ਜ਼ਿਆਦਾ ਬਣ ਰਹੀਆਂ ਹਨ ਜਿਸ ਵਿੱਚ ਆਮ ਲੋਕ ਆਪਣਾ ਪੈਸਾ ਲਾ ਬਹਿੰਦੇ ਹਨ  ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਵਿੱਚ ਵੀ ਸਾਹਮਣੇ ਲਿਆਂਦਾ ਗਿਆ ਹੈ  ਕ੍ਰਿਸ਼ਨ ਕੁਮਾਰ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਠਿੰਡਾ ਵਿੱਚ ਤਕਰੀਬਨ ਵੀਹ ਅਣਅਧਿਕਾਰਤ ਕਲੋਨੀਆਂ ਬਣ ਚੁੱਕੀਆਂ ਹਨ  ਅਤੇ ਉਨ੍ਹਾਂ ਨੇ ਦੋ ਅਣਅਧਿਕਾਰਤ ਕਾਲੋਨੀਆਂ ਦਾ ਕੱਚਾ ਚਿੱਠਾ ਵੀ ਖੋਲ੍ਹਿਆ  ਉਨ੍ਹਾਂ ਕਿਹਾ ਕਿ 2017 ਵਿੱਚ ਕਲੋਨੀਆਂ  ਪਾਸ ਕਰਵਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀਆਂ ਰਜਿਸਟਰੀਆਂ ਵੀ ਗ਼ਲਤ ਢੰਗ ਨਾਲ ਆਪਣੇ ਬੱਚਿਆਂ ਦੇ ਨਾਂ ਹੀ ਕਰਾਈਆਂ ਗਈਆਂ ਹਨ  ਜਦ ਕਿ ਉਸ ਤੋਂ ਬਾਅਦ ਦੀਆਂ ਗੁੱਗਲ ਰਾਹੀ ਲਈਆਂ ਤਸਵੀਰਾਂ  ਵਿੱਚ ਇਹ ਕਾਲੋਨੀ ਅਜੇ ਹੋਂਦ ਵਿੱਚ ਵੀ ਨਹੀਂ ਆਈ ਸੀ  ਅਤੇ ਜੋ ਦੂਸਰੀ ਸੁਰਖਪੀਰ ਰੋਡ ਤੇ ਕਲੋਨੀ ਹੈ ਉਹ 2017 ਵਿਚ ਪਾਸ ਕਰਾਈ ਸ਼ੋਅ ਕਰ ਰਹੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਵੱਲੋਂ ਐੱਫਆਈਆਰ ਕਟਾਈ ਗਈ ਹੈ ਕਿ ਸਾਡੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉੱਥੋਂ ਦੋ ਕਹੀਆਂ ਵੀ ਚੋਰੀ ਕੀਤੀਆਂ ਗਈਆਂ ਹਨ ਜਿਸ ਜਗ੍ਹਾ ਤੇ ਦੋ ਕਮਰੇ ਅਤੇ ਇਕ ਮੋਟਰ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਇਸ ਗੋਰਖਧੰਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਕਰਮਚਾਰੀ ਅਤੇ ਸਿਆਸੀ ਲੋਕ ਵੀ ਸ਼ਾਮਲ ਹਨ  ਅਤੇ ਜੇ ਮੈਨੂੰ ਇਸ ਦਾ ਇਨਸਾਫ ਨਾ ਮਿਲਿਆ ਤਾਂ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗਾ 

Leave a Reply

Your email address will not be published. Required fields are marked *