July 26, 2021

Aone Punjabi

Nidar, Nipakh, Nawi Soch

ਕੱਲ ਦੇਰ ਰਾਤ ਰਾਜਪੁਰਾ ਦੇ ਵਿੱਚ ਬੀ.ਜੇ.ਪੀ ਦੇ ਪੰਜਾਬ ਪ੍ਰਵਕਤਾ ਭੁਪੇਸ਼ ਅਗਰਵਾਲ ਉਪਰ ਹੋਏ ਹਮਲੇ

1 min read

-ਕੱਲ ਦੇਰ ਰਾਤ ਰਾਜਪੁਰਾ ਦੇ ਵਿੱਚ ਬੀ.ਜੇ.ਪੀ ਦੇ ਪੰਜਾਬ ਪ੍ਰਵਕਤਾ ਭੁਪੇਸ਼ ਅਗਰਵਾਲ ਉਪਰ ਹੋਏ ਹਮਲੇ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਉਨ੍ਹਾਂ ਦੇ ਘਰ ਵਿਖੇ ਪਹੁੰਚੇ ਜਿੱਥੇ ਕਿ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਦੇ ਉੱਪਰ ਸ਼ਬਦੀ ਹਮਲੇ ਕੀਤੇ ਅਤੇ ਪੁਲਿਸ ਦੇ ਉੱਪਰ ਵੀ ਸਵਾਲ ਚੁੱਕੇ ਆਖਿਆ ਕਿ ਜੋ ਭਾਜਪਾ ਦੇ ਉੱਪਰ ਕੱਲ ਰਾਜਪੁਰਾ ਵਿਖੇ ਦੋ ਵਾਰ ਹਮਲੇ ਹੋਏ ਹਨ ਉਹ ਸਾਰਾ ਕੁਝ ਕਾਂਗਰਸ ਅਤੇ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿਚ ਹੋਇਆ ਹੈ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਪਟਿਆਲਾ ਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਭੁਪੇਸ਼ ਅਗਰਵਾਲ ਦੇ ਘਰ ਵਿਖੇ ਕਿਥੇ ਗਈ ਗੱਲ ਦੋ ਵਾਰ ਰਾਜਪੁਰਾ ਵਿਖੇ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਵਕਤਾ ਭੁਪੇਸ਼ ਅਗਰਵਾਲ ਦੇ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਉਹਨਾਂ ਦਾ ਘਿਰਾਓ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਸੀ ਕਿ ਬੀਜੇਪੀ ਆਗੂਆਂ ਨੇ ਸਾਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਇੱਥੇ ਦੁਬਾਰਾ ਤੋਂ ਵੜਕੇ ਦਿਖਾਓ ਵਿਸਰ ਗਏ ਕਿਸਾਨਾਂ ਵੱਲੋਂ ਮੁੜ ਤੋਂ ਫਿਰ ਰਾਜਪੁਰਾ ਵਿੱਚ ਭੁਪੇਸ਼ ਅਗਰਵਾਲ ਦਾ ਘਿਰਾਓ ਕੀਤਾ ਗਿਆ ਸੀ ਅਤੇ ਦੇਰ ਰਾਤ ਪੁਲੀਸ ਵੱਲੋਂ ਉਨ੍ਹਾਂ ਨੂੰ ਉਥੇ ਭਾਰੀ ਪੁਲਸ ਬਲ ਤੈਨਾਤ ਕਰ ਰਾਜਪੁਰਾ ਤੋਂ ਕੱਢਿਆ ਗਿਆ ਨਾਲ ਹੀ ਉਹਨਾਂ ਨੇ ਆਖਿਆ ਕਿ ਜੋ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਉੱਪਰ ਹਮਲੇ ਹੋ ਰਹੇ ਹਨ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਬਲਕਿ ਕਿਸਾਨਾਂ ਦੇ ਰੂਪ ਵਿੱਚ ਕਾਂਗ੍ਰਸੀ ਗੁੰਡੇ ਹਨ ਜਿਨ੍ਹਾਂ ਉਪਰ ਸਖਤ ਕਾਰਵਾਈ ਕਰਨ ਦੀ ਆਸ ਵੀ ਸ਼ਰਮਾ ਵੱਲੋਂ ਡੀਜੀਪੀ ਪੰਜਾਬ ਨੂੰ ਮੰਗ ਕੀਤੀ ਗਈ

ਇਸ ਸਾਰੇ ਮਾਮਲੇ ਤੇ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਕੱਲ ਜੋ ਰਾਜਪੁਰਾ ਦੇ ਵਿੱਚ ਸਾਡੇ ਸੀਨੀਅਰ ਆਗੂ ਮੁਕੇਸ਼ ਅਗਰਵਾਲ ਦੇ ਉੱਪਰ ਹਮਲਾ ਹੋਇਆ ਹੈ ਇਹ ਸਾਰਾ ਹਮਲਾ ਕਾਂਗਰਸ ਪਾਰਟੀ ਅਤੇ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਹੋਇਆ ਹੈ ਕੱਲ ਰਾਜਪੁਰਾ ਦੇ ਵਿੱਚ ਸਾਡੇ ਬੀਜੇਪੀ ਆਗੂਆਂ ਦੀ ਮੀਟਿੰਗ ਹੋਣੀ ਸੀ ਜਿੱਥੇ ਕਿ ਕਿਸਾਨਾਂ ਵੱਲੋਂ ਪਹੁੰਚ ਕੇ ਵਿਰੋਧ ਕੀਤਾ ਗਿਆ ਅਸਲ ਵਿਚ ਉਹ ਕਿਸਾਨ ਨਹੀਂ ਬਲਕਿ ਕਾਂਗਰਸੀ ਗੁੰਡੇ ਸਨ ਜੋ ਕਿ ਕਿਸਾਨਾਂ ਦਾ ਰੂਪ ਧਾਰ ਕੇ ਕਿਸਾਨੀ ਅੰਦੋਲਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਮੌਕੇ ਤੇ ਭਾਰੀ ਪੁਲਸ ਬਲ ਤੈਨਾਤ ਸੀ ਲੇਕਿਨ ਫਿਰ ਵੀ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਹੁਣ ਸਾਡੀ ਮੰਗ ਹੈ ਕਿ ਉਨ੍ਹਾਂ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਪੁਲਸ ਪ੍ਰਸ਼ਾਸਨ ਉਨ੍ਹਾਂ ਉਪਰ ਸਖਤ ਕਾਰਵਾਈ ਕਰੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ

Leave a Reply

Your email address will not be published. Required fields are marked *