October 5, 2022

Aone Punjabi

Nidar, Nipakh, Nawi Soch

ਖਤਰਨਾਕ ਮੁਲਜ਼ਮ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣੀ ਖ਼ਤਰੇ ਤੋਂ ਖਾਲੀ ਨਹੀਂ — ਜਥੇਦਾਰ ਦਾਦੂਵਾਲ

1 min read
ਸੌਦਾ ਅਸਾਧ ਪਖੰਡੀ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਮੁਖੀ ਇਕ ਖਤਰਨਾਕ ਅਪਰਾਧੀ ਹੈ ਜਿਸਨੂੰ ਮਾਣਯੋਗ ਸੀਬੀਆਈ ਦੀ ਕੋਰਟ ਨੇ ਕਤਲ ਅਤੇ ਕੁਕਰਮਾਂ ਦੀ ਸਜ਼ਾ ਦੇ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਜਿੱਥੋਂ ਸੌਦਾ ਅਸਾਧ ਆਨੇ ਬਹਾਨੇ ਬਾਹਰ ਆਉਣਾ ਚਾਹੁੰਦਾ ਹੈ ਅਤੇ ਸਰਕਾਰਾਂ ਵਿੱਚ ਬੈਠੇ ਸੌਦਾ ਅਸਾਧ ਦੇ ਭਗਤ ਉਸ ਨੂੰ ਪੈਰੋਲ ਤੇ ਬਾਹਰ ਲਿਆਉਣਾ ਚਾਹੁੰਦੇ ਹਨ ਸੌਦਾ ਅਸਾਧ ਵਰਗੇ ਖ਼ਤਰਨਾਕ ਅਪਰਾਧੀ ਦਾ ਪੈਰੋਲ ਤੇ ਬਾਹਰ ਆਉਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੁੱਖ ਸੇਵਾਦਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੋਟ ਰਾਹੀਂ ਮੀਡੀਆ ਨਾਲ ਕੀਤਾ ਉਨ੍ਹਾਂ ਕਿਹਾ ਜੱਗ ਜਾਣਦਾ ਹੈ ਕਿ ਸੌਦਾ ਅਸਾਧ ਨੇ ਆਪਣੀਆਂ ਪੈਰੋਕਾਰ ਲੜਕੀਆਂ ਨਾਲ ਬਲਾਤਕਾਰ ਕੀਤਾ ਜਿਸ ਦੀ ਪੁਸ਼ਟੀ ਮਾਣਯੋਗ ਸੀਬੀਆਈ ਕੋਰਟ ਨੇ ਕੀਤੀ ਅਤੇ ਜੱਜ ਜਗਦੀਪ ਸਿੰਘ ਨੇ ਦਸ ਦਸ ਸਾਲ ਦੀ ਵੱਖਰੀ ਸਜ਼ਾ ਇਨ੍ਹਾਂ ਕੁਕਰਮਾਂ ਵਿੱਚ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੂੰ ਸੁਣਾਈ ਪਖੰਡੀ ਸਿਰਸੇ ਵਾਲੇ ਦੇ ਕਤਲਾਂ ਕੁਕਰਮਾਂ ਦਾ ਪਰਦਾਫਾਸ਼ ਕਰਨ ਵਾਲੇ ਸਿਰਸਾ ਤੋਂ ਰੋਜ਼ਾਨਾਂ ਸ਼ਾਮ ਨੂੰ ਛਪਦੇ ਪੂਰਾ ਸੱਚ ਅਖ਼ਬਾਰ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦਾ ਕਤਲ  ਗੁਰਮੀਤ ਰਾਮ ਰਹੀਮ ਨੇ ਕਰਵਾਇਆ ਜਿਸ ਤੇ ਉਸਨੂੰ ਮਾਨਯੋਗ ਸੀਬੀਆਈ ਕੋਰਟ ਨੇ ਮਰਨ ਤੱਕ ਉਮਰਕੈਦ ਦੀ ਸਜ਼ਾ ਸੁਣਾਈ ਹੋਈ ਹੈ ਸੌਦਾ ਅਸਾਧ ਦੇ ਖਤਰਨਾਕ ਅਪਰਾਧੀ ਹੋਣ ਦੀ ਪੁਸ਼ਟੀ ਕੁਝ ਅਜਿਹੀਆਂ ਘਟਨਾਵਾਂ ਕਰਦੀਆਂ ਹਨ ਜਿਸ ਵਿੱਚ  ਆਪਣੀਆਂ ਪੈਰੋਕਾਰ ਲੜਕੀਆਂ ਦਾ ਬਲਾਤਕਾਰ ਕਰਨਾ, ਆਪਣੇ ਸੇਵਾਦਾਰ ਲੜਕਿਆਂ ਨੂੰ ਨਿਪੁੰਸਕ ਬਣਾਉਣਾ, ਇਨਾਂ ਕੇਸਾਂ ਵਿੱਚ ਸੌਦਾ ਅਸਾਧ ਨਾਮਜ਼ਦ ਹੋਇਆ ਤਾਂ ਤਿੰਨ ਸਟੇਟਾਂ ਦੇ ਵਿਚ ਪ੍ਰਾਈਵੇਟ ਅਤੇ ਸਰਕਾਰੀ ਮਸ਼ੀਨਰੀ ਨੂੰ ਅੱਗਾਂ ਲਗਵਾਈਆਂ, ਜਿਸ ਵਿੱਚ ਰੋਡਵੇਜ਼ ਦੀਆਂ ਅਤੇ ਪ੍ਰਾਈਵੇਟ ਬੱਸਾਂ, ਬੀਡੀਓ ਬਲਾਕ,ਬਿਜਲੀ ਘਰ ਅਤੇ ਹੋਰ ਅਜਿਹੀਆਂ ਥਾਵਾਂ ਜਿਨ੍ਹਾਂ ਨੂੰ ਸੌਦਾ ਅਸਾਧ ਦੇ ਇਸਾਰੇ ਤੇ ਅੱਗ ਦੇ ਹਵਾਲੇ ਕੀਤਾ ਗਿਆ ਜਦੋਂ 25 ਅਗਸਤ ਨੂੰ ਸੌਦਾ ਅਸਾਧ ਨੂੰ ਬਲਾਤਕਾਰਾਂ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਪੰਚਕੂਲਾ ਵਿਚ ਸੌਦਾ ਅਸਾਧ ਦੇ ਇਸਾਰੇ ਤੇ ਹਿੰਸਾ ਭੜਕੀ ਅਤੇ 40 ਦੇ ਕਰੀਬ ਕੀਮਤੀ ਜਾਨਾਂ ਪੰਚਕੂਲਾ ਵਿੱਚ ਅਤੇ 10 ਦੇ ਕਰੀਬ ਸਿਰਸਾ ਵਿੱਚ ਮਨੁੱਖੀ ਜਾਨਾਂ ਚਲੀਆਂ ਗਈਆਂ ਜਿਸ ਦਾ ਦੋਸ਼ ਸਿੱਧੇ ਤੌਰ ਤੇ ਦੋਸ਼ੀ ਗੁਰਮੀਤ ਰਾਮ ਰਹੀਮ ਹੈ ਪਰ ਇਸ ਨੂੰ  ਸਰਕਾਰ ਵਿੱਚ ਬੈਠੇ ਇਸ ਦਾ ਹੇਜ਼ ਰੱਖਣ ਵਾਲੇ ਕੁਝ ਲੀਡਰਾਂ ਨੇ ਬਚਾਇਆ ਅਤੇ ਇਸਨੂੰ ਇਨ੍ਹਾਂ ਹਿੰਸਾਂ ਦੇ ਕੇਸਾਂ ਵਿਚ ਨਾਮਜ਼ਦ ਨਹੀਂ ਹੋਣ ਦਿੱਤਾ ਸੌਦਾ ਅਸਾਧ ਨੇ ਸੰਨ 2015 ਵਿਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਰੀਦਕੋਟ ਦੇ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਚੋਰੀ ਕਰਵਾਕੇ ਬਰਗਾੜੀ ਅਤੇ ਕਈ ਹੋਰ ਥਾਵਾਂ ਤੇ ਬੇਅਦਬੀ ਕਰਵਾਈ ਜਿਸ ਵਿੱਚ ਸੌਦਾ ਅਸਾਧ ਨਾਮਜ਼ਦ ਵੀ ਹੋ ਚੁੱਕਾ ਹੈ ਅਤੇ ਇਸ ਦੇ ਪੈਰੋਕਾਰ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ ਸੌਦਾ ਅਸਾਧ ਨੇ  ਨਿਰੋਲ ਗੁਰਸਿੱਖੀ ਦਾ ਪ੍ਰਚਾਰ ਕਰਨ ਅਤੇ ਸੌਦਾ ਸਾਧ ਦਾ ਪਰਦਾਫਾਸ਼ ਕਰਨ ਦੇ ਦੁੱਖ ਤੋਂ ਮੈਨੂੰ ਮਰਵਾਉਣ ਦਾ ਯਤਨ ਵੀ ਕੀਤਾ ਜੋ ਬਰਗਾੜੀ ਕੇਸ ਦੀ ਜਾਂਚ ਦੇ ਪੇਸ਼ ਹੋਏ ਚਲਾਨ ਵਿੱਚ ਵੀ ਸਾਹਮਣੇ ਆ ਚੁੱਕਾ ਹੈ ਇਸ ਕੰਮ ਲਈ ਸੌਦਾ ਅਸਾਧ ਨੇ ਮਹਿੰਦਰਪਾਲ ਬਿੱਟੂ ਨੂੰ ਸੁਪਾਰੀ ਦਿੱਤੀ ਹਥਿਆਰ ਦਿੱਤੇ ਪਰ ਸਫਲ ਨਹੀਂ ਹੋ ਸਕਿਆ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੌਦਾ ਅਸਾਧ ਪਾਖੰਡੀ ਗੁਰਮੀਤ ਰਾਮ ਰਹੀਮ ਕਿਤਨਾ ਖ਼ਤਰਨਾਕ ਮੁਲਜ਼ਮ ਹੈ ਹੁਣ ਕਰੋਨਾਂ ਮਹਾਂਮਾਰੀ ਦੇ ਚਲਦਿਆਂ ਆਪਣੀ ਮਾਂ ਦੇ ਬਿਮਾਰ ਹੋਣ ਦਾ ਬਹਾਨਾ ਲਾ ਕੇ 21 ਦਿਨ ਦੀ ਪੈਰੋਲ ਤੇ ਬਾਹਰ ਆਉਣਾ ਚਾਹੁੰਦਾ ਹੈ ਜੇਕਰ ਮਾਨਯੋਗ ਅਦਾਲਤ ਨੇ ਸੌਦਾ ਅਸਾਧ ਨੂੰ ਪੈਰੋਲ ਦਿੱਤੀ ਤਾਂ ਮੈਂ ਸਮਝਦਾਂ ਇਹ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਕਿਉਂਕਿ ਇਸਦੇ ਉੱਤੇ ਆਪਣੇ ਪੈਰੋਕਾਰਾਂ ਨੂੰ ਨਪੁੰਸਕ ਕਰਨ ਦਾ ਕੇਸ, ਰਣਜੀਤ ਸਿੰਘ ਖਾਨਪੁਰ ਕੋਲੀਆ ਕਤਲ ਕੇਸ ਅਤੇ ਬਰਗਾੜੀ ਬੇਅਦਬੀ ਕਾਂਡ ਦਾ ਕੇਸ ਅਦਾਲਤ ਵਿੱਚ ਫ਼ੈਸਲੇ ਅਧੀਨ ਹਨ ਇਹ ਪੈਰੋਲ ਤੇ ਬਾਹਰ ਆਕੇ ਕੇਸਾਂ ਨੂੰ ਪ੍ਰਭਾਵਤ ਵੀ ਕਰ ਸਕਦਾ ਹੈ ਅਤੇ ਗਵਾਹਾਂ ਨੂੰ ਕਤਲ ਕਰਾ ਸਕਦਾ ਹੈ ਇਸ ਕਰਕੇ ਇਹੋ ਜਿਹੇ ਖਤਰਨਾਕ ਅਪਰਾਧੀ ਮੁਲਜ਼ਮ ਨੂੰ ਪੈਰੋਲ ਦੇਣਾਂ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕੇ ਉਹ ਆਪਣੇ ਵਿੱਚ ਬੈਠੇ ਸੌਦਾ ਅਸਾਧ ਦੇ ਭਗਤਾਂ ਦੀ ਪਰਵਾਹ ਨਾ ਕਰਦੇ ਹੋਏ ਸਖ਼ਤ ਪੈਰਵਾਈ ਕਰਕੇ ਕਾਤਲ ਕੁਕਰਮੀ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਤੁਰੰਤ ਰੋਕਣ ਦਾ ਯਤਨ ਕਰੇ ਜੇਕਰ  ਪੈਰੋਲ ਹੋਈ ਤਾਂ ਇਨਸਾਫ਼ ਪਸੰਦ ਲੋਕਾਂ ਪੀੜਤਾਂ ਵਲੋਂ ਇਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ

Leave a Reply

Your email address will not be published. Required fields are marked *