May 13, 2021

Aone Punjabi

Nidar, Nipakh, Nawi Soch

ਖੜ੍ਹੇ ਕੈਂਟਰ ਨੂੰ ਮਾਰੀ ਪਿਛੋ ਆ ਰਹੇ ਟਰਾਲੇ ਨੇ ਟੱਕਰ ਕੈਂਟਰ ਦੇ ਬਾਹਰ ਖਡ਼੍ਹੇ ਡਰਾਈਵਰ ਦੀ ਮੌਕੇ ਤੇ ਹੀ ਹੋਈ ਮੌਤ                   

1 min read

ਫਾਜ਼ਿਲਕਾ ਦੇ ਪਿੰਡ ਸੈਣੀਆ ਵਾਸੀ ਭਰਪੂਰ ਸਿੰਘ ਜੋ ਕਿ ਫ਼ਾਜ਼ਿਲਕਾ ਦੀ ਇਕ ਚੀਨੀ ਟਾਈਲਾਂ ਦੀ ਦੁਕਾਨ ਤੇ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਚੀਨੀ ਟਾਈਲਾਂ ਨਾਲ ਭਰਿਆ ਕੈਂਟਰ ਲੈਕੇ ਫ਼ਾਜ਼ਿਲਕਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ। ਅੱਜ ਸਵੇਰੇ ਫਿਰੋਜ਼ਪੁਰ ਦੇ ਕਸਬਾ ਮਖੂ ਦੇ ਬਿਜਲੀ ਘਰ ਨੇੜੇ ਜਦ ਉਹ ਆਪਣਾ ਕੈਂਟਰ ਖੜ੍ਹਾ ਕਰਕੇ ਉਸ ਦੇ ਪਿਛਲੇ ਟਾਇਰਾਂ ਦੀ ਹਵਾ ਚੈੱਕ ਕਰ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਵਿੱਚ ਆਉਂਦੇ ਇੱਕ ਟਰੱਕ ਨੇ ਖੜ੍ਹੇ ਕੈਂਟਰ ਵਿੱਚ ਟੱਕਰ ਮਾਰ ਦਿੱਤੀ ਅਤੇ ਕੈਂਟਰ ਦੇ ਪਿੱਛੇ ਖਡ਼੍ਹਿਆ ਡਰਾਈਵਰ ਭਰਪੂਰ ਸਿੰਘ ਉਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਆਪਣਾ ਟਰੱਕ ਉੱਥੇ ਹੀ ਖੜ੍ਹਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਤੇ ਟਰੱਕ ਦੇ ਕੰਡਕਟਰ ਇਕਬਾਲ ਸਿੰਘ ਨੇ ਇਸ ਦੀ ਇਤਲਾਹ ਫਾਜ਼ਿਲਕਾ ਨਿਵਾਸੀ ਦੁਕਾਨ ਦੇ ਮਾਲਕ ਰਾਜੀਵ ਸਪਰਾ ਨੂੰ ਦਿੱਤੀ ਅਤੇ ਉਹ ਘਟਨਾ ਸਥਲ ਤੇ ਪਹੁੰਚਿਆ ਅਤੇ ਪੁਲੀਸ ਨੂੰ ਸੱਦ ਕੇ ਕਾਰਵਾਈ ਸ਼ੁਰੂ ਕਰਵਾਈ।

Leave a Reply

Your email address will not be published. Required fields are marked *