November 28, 2021

Aone Punjabi

Nidar, Nipakh, Nawi Soch

ਖੰਨਾ ਦੇ ਜੀਟੀ ਰੋਡ ਉੱਪਰ ਮੰਜੀ ਸਾਹਿਬ ਕੋਟਾਂ ਨੇੜੇ ਹੋਏ ਸੜਕ ਹਾਦਸੇ ਚ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਜਖਮੀ ਹੋ ਗਏ। ਉਹਨਾਂ ਨੂੰ ਇਲਾਜ ਲ਼ਈ ਸੋਹਾਣਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਹਾਦਸੇ ਦੌਰਾਨ ਭਾਈ ਹਰਪਾਲ ਸਿੰਘ ਦੀ ਕਾਰ ਪਲਟ ਵੀ ਗਈ ਸੀ।

1 min read




ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਡਰਾਈਵਰ ਗੁਰਭੇਜ ਸਿੰਘ ਨੇ ਦੱਸਿਆ ਕਿ ਤਰਨਤਾਰਨ ਵਿਖੇ ਗੁਰਮਤਿ ਸਮਾਗਮ ਤੋਂ ਵਾਪਸ ਪਰਤ ਰਹੇ ਸੀ। ਕਾਰ ਚ ਭਾਈ ਹਰਪਾਲ ਸਿੰਘ ਵੀ ਸਵਾਰ ਸਨ। ਜਦੋਂ ਮੰਜੀ ਸਾਹਿਬ ਕੋਟਾਂ ਨੇੜੇ ਦੇਰ ਰਾਤ ਸਾਢੇ ਕੁ 12 ਵਜੇ ਪਹੁੰਚੇ ਤਾਂ ਪਿੱਛੋਂ ਕਿਸੇ ਕਾਰ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਤਾਂ ਸੰਤੁਲਨ ਬਿਗੜਨ ਕਰਕੇ ਕਾਰ ਅੱਗੇ ਖੜ੍ਹੇ ਟਿੱਪਰ ਨਾਲ ਟਕਰਾ ਗਈ ਅਤੇ ਫਿਰ ਪਲਟ ਗਈ। ਰਾਹਗੀਰਾਂ ਦੀ ਮਦਦ ਨਾਲ ਭਾਈ ਹਰਪਾਲ ਸਿੰਘ ਨੂੰ ਕਾਰ ਚੋਂ ਕੱਢਿਆ ਗਿਆ ਅਤੇ ਸਰਕਾਰੀ ਹਸਪਤਾਲ ਖੰਨਾ ਤੋਂ ਸੋਹਾਣਾ ਹਸਪਤਾਲ ਵਿਖੇ ਦਾਖਲ਼ ਕਰਾਇਆ ਗਿਆ। ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

Leave a Reply

Your email address will not be published. Required fields are marked *