ਗਣੇਸ਼ ਚਤੁਰਥੀ ਨੂੰ ਲੈ ਕੇ ਵੱਲੋਂ ਸ੍ਰੀ ਗਣੇਸ਼ ਜੀ ਦੀ ਮੂਰਤੀਆਂ ਸਥਾਪਤ ਕੀਤੀਆਂ ਗਈਆਂ
1 min read

। ਰੇਲਵੇ ਸਟੇਸ਼ਨ ਸਰਹਿੰਦ ਦੇ ਨਜ਼ਦੀਕ ਸ੍ਰੀ ਸਿੱਧ ਵਿਨਾਇਕ ਗਣੇਸ਼ ਸੇਵਾ ਮੰਡਲ ਵੱਲੋਂ ਅਤੇ ਸ੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਸ੍ਰੀ ਸਨਾਤਨ ਧਰਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਯੋਗਰਾਜ ਸ਼ਾਸਤਰੀ ਜੀ ਵੱਲੋਂ ਸ਼ਰਧਾ ਅਤੇ ਮਰਿਆਦਾ ਨਾਲ ਮੰਤਰ ਉਚਾਰਣ ਕੀਤਾ ਗਿਆ। ਮੰਡਲ ਦੇ ਹੇਮੰਤ ਕੁਮਾਰ ਭੱਲਾ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਤਹਿ ਪ੍ਰੋਗਰਾਮ ਮੁਤਾਬਕ ਸਵੇਰੇ ਸ਼ਾਮ ਕੀਰਤਨ ਅਤੇ ਆਰਤੀ ਹੋਵੇਗੀ। ਵੱਖ‘ਵੱਖ ਦਿਨ ਭਜਨ ਮੰਡਲੀਆਂ ਕੀਰਤਨ ਕਰਨਗੀਆਂ। ਜਿਸ ਤੋਂ ਬਾਅਦ 19 ਸਤੰਬਰ ਨੂੰ ਬਾਅਦ ਦੁਪਹਿਰ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਮੂਰਤੀ ਜਲ ਪ੍ਰਵਾਹ ਕੀਤੀ ਜਾਵੇਗੀ।