September 21, 2021

Aone Punjabi

Nidar, Nipakh, Nawi Soch

ਗਲੀ ਵਿੱਚ ਗਾਂ ਬੰਨ੍ਹਣ ਨੂੰ ਲੈ ਕੇ ਗੁਆਂਢੀ ਹੋਏ ਆਹਮੋ ਸਾਹਮਣੇ, ਕੁੱਟਮਾਰ ਦੀਆਂਭਿਆਨਕ ਤਸਵੀਰਾਂ ਆਈਆਂ ਸਾਹਮਣੇ

1 min read

ਜਲਾਲਾਬਾਦ ਸਬ ਡਿਵੀਜ਼ਨ ਦੇ ਅਧੀਨ  ਗੁੰਡਾ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਘਟਨਾ ਨੂੰ ਅੰਜ਼ਾਮ ਦੇਣ ਲੱਗਿਆ ਕਿਸੇ ਪੁਲਸ ਦਾ ਡਰ ਨਹੀਂ ਨਜ਼ਰ ਆਉਂਦਾ ਹੈ। ਬੀਤੇ ਦਿਨੀਂ ਗੁੰਡਾਗਰਦੀ ਦੀਆਂ ਵੱਡੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਉਸ ਵਿੱਚ ਹਾਲੇ ਤੱਕ ਕਾਮਯਾਬੀ ਹੱਥ ਨਹੀਂ ਲੱਗੀ। ਸੋਮਵਾਰ ਰਾਤ 11 ਵਜੇ ਇਕ ਗੁਆਂਢੀ ਵੱਲੋਂ ਦੂਜੀ ਗੁਆਂਢੀ ਤੇ ਇਸ ਕਦਰ ਹਮਲਾ ਬੋਲਿਆ ਗਿਆ ਬੋਲ ਦਿੱਤਾ ਗਿਆ ਕਿ ਉਸ ਪਰਿਵਾਰ ਦੇ ਚਾਰ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਹੜੇ ਕਿ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ। ਕੁੱਟ ਦਾ ਸ਼ਿਕਾਰ ਹੋਏ ਪਰਿਵਾਰ ਦੀਆਂ ਤਸਵੀਰਾਂ ਦੇਖਦੇ ਹੀ ਇਕ ਵਾਰ ਰੂਹ ਕੰਬ ਉੱਠਦੀ ਹੈ। ਇਸ ਘਟਨਾ ਵਿੱਚ ਜਿੱਥੇ ਪਰਿਵਾਰ ਨੂੰ ਸਰੀਰਕ ਤੌਰ ਤੇ ਵੱਡਾ ਨੁਕਸਾਨ ਪਹੁੰਚਾਇਆ ਗਿਆ ਉਥੇ ਹੀ ਘਰ ਅਤੇ ਘਰ ਵਿੱਚ ਲੱਗੇ  ਸ਼ੀਸ਼ਿਆਂ ਨੂੰ ਬੁਰੀ ਤਰ੍ਹਾਂ ਤੋੜਿਆ ਗਿਆ ਹੈ ਇੱਥੇ ਹੀ ਬੱਸ ਨਹੀਂ ਪੀਡ਼ਤ ਪਰਿਵਾਰ ਦੇ ਦੋ ਮੋਟਰਸਾਈਕਲ ਇੱਕ ਐਕਟਿਵਾ ਅਤੇ ਇਕ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਮਨ ਵਿਚ ਪੁਲਿਸ ਪ੍ਰਤੀ ਭੋਰਾ ਵੀ ਡਰ ਨਜ਼ਰ ਨਹੀਂ ਆਉਂਦਾ ਦਿਖਾਈ ਦਿੱਤਾ।

Leave a Reply

Your email address will not be published. Required fields are marked *