January 19, 2022

Aone Punjabi

Nidar, Nipakh, Nawi Soch

ਗਾਵਾਂ ਨੂੰ ਪੱਠੇ ਪਾਉਣ ਆਏ ਪਿਓ-ਪੁੱਤ ਨੂੰ ਗਾਂ ਚੋਰ ਸਮਝ ਕੇ ਲੋਕਾਂ ਨੇ ਬਣਾਇਆ ਬੰਧਕ, ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ

1 min read




ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਇਲਾਕੇ ਵਿਚ ਗਾਵਾਂ ਨੂੰ ਪੱਠੇ ਪਾਉਣ ਆਏ ਪਿਓ-ਪੁੱਤ ਨੂੰ ਲੋਕਾਂ ਨੇ ਗਾਵਾਂ ਚੋਰ ਸਮਝ ਕੇ ਬੰਧਕ ਬਣਾ ਲਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। 
 
 
ਥਾਣਾ ਫੋਕਲ ਪੁਆਇੰਟ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਾਂਵਾਂ ਨੂੰ ਪੱਠੇ ਪਾਉਣ ਆਏ ਇਕ ਪਿਓ-ਪੁੱਤ ਨੂੰ ਸਥਾਨਕ ਲੋਕਾਂ ਵੱਲੋਂ ਗਾਂ ਚੋਰ ਸਮਝ ਕੇ ਬੰਧਕ ਬਣਾ ਲਿਆ ਅਤੇ ਜਦੋਂ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਵਿਚਕਾਰ ਬਹਿਸ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹੀ ਲੱਗਿਆ ਕਿ ਬਾਕੀ ਹੀ ਗਾਂ ਚੋਰ ਹਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਕਾਫੀ ਦੇਰ ਤੱਕ ਬੰਧਕ ਬਣਾ ਕੇ ਰੱਖਿਆ ਜਿਸ ਤੋਂ ਬਾਅਦ ਗਊਸ਼ਾਲਾ ਦੇ ਸੇਵਾਦਾਰਾਂ ਵੱਲੋਂ ਆ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਉਸ ਉਪਰੰਤ ਸਥਾਨਕ ਲੋਕਾਂ ਦੀ ਗਲਤਫਹਿਮੀ ਦੂਰ ਹੋਈ ਅਤੇ ਉਨ੍ਹਾਂ ਦੋਨੋ ਪਿਓ-ਪੁੱਤ ਨੂੰ ਛੱਡਿਆ ਗਿਆ ਹਾਲਾਂਕਿ ਇਸ ਸੰਬੰਧ ਵਿਚ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਹੈ ਅਤੇ ਦੋਨੋਂ ਹੀ ਪੱਖਾਂ ਦੇ ਵਿੱਚ ਸਮਝੌਤੇ ਦੀ ਗੱਲ ਕਹੀ ਜਾ ਰਹੀ ਹੈ।
 

Leave a Reply

Your email address will not be published. Required fields are marked *