May 24, 2022

Aone Punjabi

Nidar, Nipakh, Nawi Soch

ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਹੱਲਾ ਬੈਂਟਾਬਾਦ ਵਾਸੀਆਂ ਨੇ ਗਿੱਦੜਬਾਹਾ ਵਿਚ ਹੋਏ ਵਿਕਾਸ ਦੀ ਦਿਖਾਈ ਅਸਲ

1 min read
ਗਿੱਦੜਬਾਹਾ ਪਿੰਡ ਦੇ ਮੁਹੱਲਾ ਬੈਂਟਾਬਾਦ ਨਾਨਕਸਰ ਵਿਖੇ ਸ਼੍ਰੀ ਹਨੁਮਾਨ ਮੰਦਿਰ ਨਜਦੀਕ
ਰਹਿਣ ਵਾਲੇ ਲੋਕ ਵਾਟਰ ਵਰਕਸ ਦੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਵਿੱਚ ਸੀਵਰੇਜ ਦਾ
ਬਦਬੂਦਾਰ ਗੰਦਾ ਪਾਣੀ ਰਲ ਕੇ ਆਉਣ ਕਾਰਣ ਨਰਕ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਸ
ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ, ਗਿੰਦਰ ਕੌਰ, ਮਨਦੀਪ ਕੌਰ, ਇੰਦਰਜੀਤ ਕੌਰ,
ਪਪਈਆ ਰਾਣੀ , ਬੁੱਧ ਰਾਮ, ਰਾਜੂ ,ਸੁਨੀਲ ਅਤੇ ਐਨ ਜੀ ਓ ਦੇ ਪ੍ਰਧਾਨ ਐਡਵੋਕੇਟ ਨਰਾਇਣ
ਸਿੰਗਲਾ  ਤੋਂ ਇਲਾਵਾ ਮੁਹੱਲਾ ਵਾਸੀਆਂ  ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਮਿਕਸ
ਗੰਦਾ ਪਾਣੀ ਵਿਖਾਉਂਦੇ ਦੱਸਿਆ ਕਿ ਲਗਭਗ ਇੱਕ ਮਹੀਨੇ ਤੋਂ ਉਨ੍ਹਾਂ ਦੇ ਘਰਾਂ ਵਿੱਚ
ਵਾਟਰ ਵਰਕਸ ਦੇ ਪਾਣੀ ਵਿੱਚ ਸੀਵਰੇਜ ਦਾ ਬਦਬੂਦਾਰ ਅਤੇ ਗੰਦਾ ਪਾਣੀ ਮਿਕਸ ਹੋ ਕੇ ਆ
ਰਿਹਾ ਹੈ, ਜੋ ਨਾ ਪੀਣ ਲਾਇਕ ਤੇ ਨਾ ਹੋਰ ਕਿਸੇ ਵਰਤੋਂ ਤੇ ਲਾਇਕ ਹੈ ਸਿਰਫ ਭਿਆਨਕ
ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡੇਂਗੁ ਦਾ ਭਿਆਨਕ
ਪ੍ਰਕੋਪ ਚੱਲ ਰਿਹਾ ਹੈ, ਪਰ ਵਾਰ ਵਾਰ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ
ਲਿਆਉਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਤੇ ਪਹੁੰਚੇ
੍ਰਸੋਮਣੀ ਅਕਾਲੀ ਦਲ ਯੂਥ ਦੇ ਕੌਮੀ ਜਰਨਲ ਸਕੱਤਰ ਅਭੈ ਸਿੰਘ ਢਿੱਲੋਂ ਨੇ ਆਪਣੇ ਹੱਥੀਂ
ਘਰ ਵਿੱਚੋਂ ਬੋਤਲ ਵਿੱਚ ਭਰਿਆ ਸੀਵਰੇਜ ਯੁਕਤ ਬਦਬੂਦਾਰ ਗੰਦਾ ਪਾਣੀ ਮੀਡੀਆ ਦੇ
ਰੂ-ਬ-ਰੂ ਕਰਦੇ ਹੋਏ ਵਿਧਾਇਕ ਰਾਜਾ ਵੜਿੰਗ ਦੇ ਵਿਕਾਸ ਕਾਰਜਾਂ ਤੇ ਕਈ ਸਵਾਲ ਖੜੇ ਕਰਦੇ

Leave a Reply

Your email address will not be published. Required fields are marked *