January 19, 2022

Aone Punjabi

Nidar, Nipakh, Nawi Soch

ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿੰਡ ਦੌਲਾ ਵਿਖੇ ਕਿਸਾਨਾਂ ਨੇ ਕੀਤਾ ਵਿਰੋਧ

ਕਿਸਾਨ ਅੰਦੋਲਨ ਦੇ ਚਲਦਿਆਂ ਲਗਾਤਾਰ ਸਿਆਸੀ ਲੀਡਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ
ਜਾ ਰਿਹਾ ਹੈ  !ਗਿੱਦੜਬਾਹਾ ਦੇ ਪਿੰਡ ਦੌਲਾ ਵਿੱਚ ਅਮਰਿੰਦਰ ਰਾਜਾ ਵੜਿੰਗ ਵਿਧਾਇਕ
ਗਿੱਦੜਬਾਹਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ! ਦੱਸ ਦੇਈਏ ਕਿ ਰਾਜਾ
ਵੜਿੰਗ ਪਿੰਡ ਦੌਲਾ ਵਿਖੇ ਇਕ ਪਰਿਵਾਰ ਨਾਲ ਦੁੱਖ ਸਾਝਾ ਕਰਨ ਆਏ ਸਨ ਤਾ  ਭਾਰਤੀ ਕਿਸਾਨ
ਯੂਨੀਅਨ ਇਕਾਈ ਦੌਲਾ ਦੇ ਪ੍ਰਧਾਨ ਗੁਰਸੇਵਕ ਸਿੰਘ ਦੌਲਾ ਵੱਲੋਂ ਆਪਣੇ ਸਾਥੀ ਨੂੰ ਨਾਲ
ਲੈ ਰਾਜਾ ਵੜਿੰਗ ਦਾ ਘਿਰਾਓ ਕੀਤਾ ਗਿਆ ਅਤੇ ਤਿੱਖੇ ਸਵਾਲ ਕਰਦਿਆਂ ਉਨ੍ਹਾਂ ਖਿਲਾਫ਼
ਨਾਅਰੇਬਾਜ਼ੀ ਕੀਤੀ  ਗਈ!ਇਸ ਮੌਕੇ ਗੱਲ ਕਰਦਿਆਂ ਗੁਰਸੇਵਕ ਦੌਲਾ ਨੇ ਦੱਸਿਆ ਕਿ ਅਸੀ
ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅਜ ਪਿੰਡ ਵਿਚ ਵਿਧਾਇਕ ਦੇ ਆਉਣ ਤੇ ਸਾਤਮਈ ਢੰਗ
ਨਾਲ ਵਿਰੋਧ ਕੀਤਾ ਹੈ! ਉਨ੍ਹਾਂ ਦੱਸਿਆ ਕਿ ਅਸੀ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ
ਵਿਰੋਧ ਖੇਤੀ ਕਾਨੂੰਨ ਦੇ ਰੱਦ ਹੋਣ ਤੱਕ ਜਾਰੀ ਰਹੇਗਾ

Leave a Reply

Your email address will not be published. Required fields are marked *