November 28, 2021

Aone Punjabi

Nidar, Nipakh, Nawi Soch

ਗੁਰਦਾਸਪੁਰ ਦੇ ਵਿਚ ਕੋਈ ਮਰੀਜ ਸੀਰੀਅਸ ਹੁੰਦਾ ਹੈ, ਤਾਂ ਉਸਦੀ ਜ਼ਿੰਦਗੀ ਬਚਾਣ ਲਈ ਉਸਨੂੰ ਭੇਜਣਾ ਪਵੇਗਾ ਅਮ੍ਰਿਤਸਰ,,,,, ਕਿਉਂਕਿ ਵੈਂਟੀਲੇਟਰ ਤਾਂ ਹਨ ਪਰ ਚਲਾਣ ਵਾਸਤੇ ਸਟਾਫ ਨਹੀ

1 min read

ਜਿਲਾ ਗੁਰਦਾਸਪੂਰ ਦੇ ਵਿਚ ਪੀਐਮ ਕੇਅਰ ਫੰਡ ਵਿਚੋਂ ਕੋਈ ਵੈਂਟੀਲੇਟਰ ਨਹੀਂ ਮਿਲਿਆ। ਗੁਰਦਾਸਪੂਰ ਦੇ ਸਿਵਿਲ ਸਰਜਨ ਡਾ ਹਰਭਜਨ ਨੇ ਦਸਿਆ ਕਿ, ਸਾਡੇ ਕੋਲ ਪਹਿਲਾ 6 ਵੈਂਟੀਲੇਟਰ ਸਨ, ਜਿਨ੍ਹਾਂ ਵਿਚੋਂ 4 ਵੈਂਟੀਲੇਟਰ ਲੁਧਿਆਣਾ ਵਿੱਚ ਭੇਜੇ ਗਏ ਹਨ, ਕਿਉਂਕਿ ਲੁਧਿਆਣਾ ਵਿੱਚ ਜ਼ਿਆਦਾ ਜਰੂਰਤ ਸੀ, ਕਿਉਕਿ ਗੁਰਦਾਸਪੁਰ ਵਿੱਚ ਐਲ-3 ਸੈਂਟਰ ਵੀ ਨਹੀਂ ਹੈ ਅਤੇ ਨਾ ਹੀ ਵੈਂਟੀ ਲੇਟਰਸ ਨੂੰ ਓਪਰੇਟ ਕਰਨ ਵਾਸਤੇ ਓਪਰੇਟਰ ਅਤੇ ਸਟਾਫ ਹੈ ਜਿਹੜਾ ਮਰੀਜ ਜ਼ਿਆਦਾ ਗੰਭੀਰ ਹੁੰਦਾ ਹੈ, ਉਸਨੂੰ ਅਮ੍ਰਿਤਸਰ ਜਾਂ ਜਲੰਧਰ ਭੇਜ ਦਿਤਾ ਜਾਂਦਾ ਹੈ। ਡਾ ਹਰਭਜਨ ਨੇ ਦਸਿਆ ਕਿ ਹੁਣ ਸਾਡੇ ਕੋਲ ਦੋ ਵੈਂਟੀਲੇਟਰ ਹਨ। ਪਹਿਲਾਂ ਦੋ ਵੈਂਟੀਲੇਟਰ ਸਾਂਸਦ ਸਨੀ ਦਿਓਲ ਨੇ ਬਟਾਲਾ ਨੂੰ ਦਿਤੇ ਸਨ, ਦੋ ਵੈਂਟੀਲੇਟਰ ਨਿਜੀ ਹਸਪਤਾਲ ਅਤੇ ਦੋ ਸਮਾਜ ਸੇਵੀ ਸੰਸਥਾ ਨੇ ਗੁਰਦਾਸਪੁਰ ਨੂੰ ਦਿਤੇ ਸਨ। ਜਿਹੜੇ ਦੋ ਵੈਂਟੀਲੇਟਰ ਸਾਡੇ ਕੋਲ ਹਨ ਉਹ ਵੀ ਚਲਾਏ ਨਹੀਂ ਗਏ, ਓਹਨਾ ਦੱਸਿਆ ਕਿ ਕਈ ਵਾਰ ਸਰਕਾਰ ਸਮੇਤ ਉੱਚ ਅਧਿਕਾਰੀਆਂ ਨੂੰ ਇਸ ਬਾਬਤ ਲਿਖਤੀ ਭੇਜਿਆ ਗਿਆ ਹੈ ਦੇਖੋ ਸਰਕਾਰ ਇਸ ਉਪਰ ਕਦੋ ਫੈਂਸਲਾ ਲੈਂਦੇ ਹੋਏ ਜਿਲਾ ਗੁਰਦਾਸਪੁਰ ਦੀ ਇਹ ਮੁਸ਼ਕਿਲ ਹਲ ਕਰਦੀ ਹੈ ਓਹਨਾ ਦਸਿਆ ਕਿ ਦਵਾਈਆਂ ਅਤੇ ਆਕਸੀਜਨ ਨੂੰ ਲੈਕੇ ਪ੍ਰਬੰਧ ਮੁਕੰਮਲ ਹਨ

Leave a Reply

Your email address will not be published. Required fields are marked *