September 29, 2022

Aone Punjabi

Nidar, Nipakh, Nawi Soch

ਗੁੰਡਾ ਅਨਸਰਾਂ ਵਲੋਂ ਗੱਡੀਆਂ ਦੇ ਤੋੜੇ ਗਏ ਸ਼ੀਸ਼ੇ, ਘਟਨਾ ਸੀਸੀਟੀਵੀ ਵਿੱਚ ਕੈਦ, ਇਲਾਕੇ ਚ ਦਹਿਸ਼ਤ ਦਾ ਮਾਹੌਲ

1 min read




ਲੁਧਿਆਣਾ ਦੇ ਮਾਇਆ ਪੁਰੀ ਟਿੱਬਾ ਰੋਡ ਵਿੱਖੇ ਉਸ ਸਮੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਕੂਟਰ ਮੋਟਰਸਾਈਕਲਾਂ ਤੇ ਸਵਾਰ 20 ਤੋਂ 25 ਗੁੰਡਾ ਕਿਸਮ ਦੇ ਨੌਜਵਾਨਾਂ ਵਲੋਂ ਗਲੀ ਵਿੱਚ ਖੜੀਆਂ ਗੱਡੀਆਂ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ । ਇਸ ਸਾਰੇ ਮਾਮਲੇ ਦੀ ਘਟਨਾ ਓਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ 
ਓਧਰ ਦੂਜੇ ਪਾਸੇ ਥਾਣਾ ਟਿੱਬਾ ਦੇ ਮੁਖੀ ਪ੍ਰਮੋਦ ਕੁਮਾਰ ਨੇ ਕਿਹਾ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ ਜਿਸਤੋਂ ਬਾਦ ਮੌਕੇ ਤੇ ਪਹੁੰਚਕੇ ਜਾਂਚ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜੇ ਵਿੱਚ ਲੈ ਲਈ ਹੈ ਅਤੇ ਮੁਹੱਲਾ ਵਾਸੀਆਂ ਦੇ ਬਿਆਨਾਂ ਤੇ ਅਰੋਪੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
 

Leave a Reply

Your email address will not be published. Required fields are marked *