August 18, 2022

Aone Punjabi

Nidar, Nipakh, Nawi Soch

ਗੁੰਮ ਹੋਏ ਮੋਬਾਈਲ ਫੋਨਾਂ ਸਬੰਧੀ ਪ੍ਰਾਪਤ ਹੋਈ ਆ 142 ਸ਼ਿਕਾਇਤਾਂ ਵਿੱਚੋਂ 103 ਟਰੇਸ ਕਰਕੇ ਫੋਨ ਉਨ੍ਹਾਂ ਤੇ ਮਾਲਕਾਂ ਨੂੰ ਸੌਂਪੇ

1 min read

ਅੱਜ ਫਿਰੋਜ਼ਪੁਰ ਦੇ ਐਸ ਐਸ ਪੀ ਭਗੀਰਥ ਸਿੰਘ ਮੀਨਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਗੁੰਮ ਹੋਏ ਮੋਬਾਈਲ ਫੋਨ ਬਾਰੇ ਜਿਨ੍ਹਾਂ ਵਿਅਕਤੀਆਂ ਨੇ ਜ਼ਿਲੇ ਦੇ ਵੱਖ ਵੱਖ ਸਾਂਝ ਕੇਂਦਰ ਵਿੱਚ ਸ਼ਿਕਾਇਤ ਦਰਜ ਕਰਵਾਈਆ ਸਨ। ਉਨ੍ਹਾਂ ਦਰਖਾਸਤਾਂ ਦੇ ਅਧਾਰ ਤੇ ਮੋਬਾਈਲ ਫੋਨ ਨੰਬਰ ਨੂੰ ਟਰੇਸ ਕਰਨ ਲਈ ਜਿਲ੍ਹਾ ਹੈਡਕੁਆਟਰ ਤੇ ਬਣੇ ਟੈਕਨੀਕਲ ਵਿੰਗ ਵਿਚ ਤਾਇਨਾਤ ਇੰਚਾਰਜ ਏ ਐਸ ਆਈ ਗੁਰਦੇਵ ਸਿੰਘ ਦੀ ਕੜੀ ਮੇਹਨਤ ਸਦਕਾ, ਕੁਲ 142 ਸ਼ਿਕਾਇਤਾਂ ਵਿੱਚੋਂ 103 ਸ਼ਿਕਾਇਤਾਂ ਦੇ ਗੁੰਮ ਹੋਏ ਮੋਬਾਈਲ ਫੋਨ ਚੱਲਦੇ ਪਾਏ ਗਏ ਸਨ। ਮੋਬਾਇਲ ਫੋਨ ਦੇ ਅਧਿਕਾਰਤ   ਮਾਲਕ ਨੂੰ ਲੋੜੀਂਦੇ ਦਸਤਾਵੇਜ਼ ਨੂੰ ਚੈੱਕ ਕਰਕੇ ਉਨ੍ਹਾਂ ਨੂੰ ਦਿੱਤੇ ਗਏ। ਇਸ ਉਪਰੰਤ ਟਰੇਸ ਕੀਤੇ ਗਏ 103 ਮੋਬਾਈਲ ਫੋਨਾਂ ਨੂੰ ਉਨ੍ਹਾਂ ਦੇ ਅਸਲ ਮਾਲਕ ਨੂੰ ਸੌਂਪ ਦਿੱਤੇ ਗਏ ਹਨ। ਜਿਵੇਂ ਹੀ ਬਾਕੀ ਮੋਬਾਈਲ ਫੋਨ ਚੱਲਦੇ ਪਾਏ ਜਾਂਦੇ ਹਨ। ਤਾਂ ਉਨ੍ਹਾਂ ਨੂੰ ਵੀ ਟਰੇਸ ਕਰਕੇ ਮੋਬਾਈਲ ਫੋਨ ਮਾਲਕਾਂ ਦੇ ਹਵਾਲੇ ਕੀਤੇ ਜਾਣਗੇ। 

ਐੱਸ ਐੱਸ ਪੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸ਼ਰਾਰਤੀ ਅਨਸਰਾਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਰੋਜ਼ਾਨਾ ਪੀ ਸੀ ਆਰ ਮੋਟਰਸਾਇਕਲ ਤੇ ਪੁਲਿਸ ਕਰਮਚਾਰੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਅਤੇ ਰੋਜ਼ਾਨਾ ਇਲਾਕੇ ਵਿੱਚ ਸਪੈਸ਼ਲ ਨਾਕਾਬੰਦੀ ਕਰਵਾਕੇ ਵੀ ਬਰੀਕੀ ਨਾਲ ਚੈਕਿੰਗ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਜੋ ਪਬਲਿਕ ਦੀ ਜਾਨ-ਮਾਲ ਦੀ ਰਾਖੀ ਲਈ ਹਮੇਸ਼ਾ ਤਤਪਰ ਹੈ। ਉਨ੍ਹਾਂ ਕਿਹਾ ਅਗਰ ਕਿਸੇ ਨੇ ਵੀ ਕਿਸੇ ਮਾੜੇ ਅਨਸਰ ਬਾਰੇ ਕੋਈ ਸੂਚਨਾ ਸਾਂਝੀ ਕਰਨੀ ਹੋਵੇ ਤਾਂ ਉਹ ਵਿਅਕਤੀ ਨਿਜੀ ਤੋਰ ਤੇ ਜਾਂ ਟੋਲ ਫਰੀ ਨੰਬਰ ਤੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *