ਗੈਂਗਸਟਰਾਂ ‘ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
1 min read
Gangsters ਗੈਂਗਸਟਰਾਂ ‘ਤੇ ਸਾਬਕਾ ਗ੍ਰਹਿ ਮੰਤਰੀ Sukhjinder Randhawa ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗੈਂਗਸਟਰਾਂ ਤੋਂ ਡਰਦੀ ਹੈ ਇਸ ਲਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਮੈਂ ਜੇਲ੍ਹ ‘ਚੋਂ ਚੱਲਣ ਵਾਲੇ ਨੰਬਰ ਡੀਜੀਪੀ ਨੂੰ ਦਿੱਤੇ ਸਨ ਪਰ ਫਿਰ ਵੀ ਇਹਨਾਂ ਨੰਬਰਾਂ ‘ਤੇ ਕੋਈ ਕਾਰਵਾਈ ਨਹੀਂ ਹੋਈ।

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।
ਪੰਜਾਬ ‘ਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਲੈ ਕੇ ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਗੈਂਗਸਟਰਾਂ ਤੋਂ ਬਹੁਤ ਡਰਦੀ ਹੈ, ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ। ਮੈਂ ਜੇਲ੍ਹ ਵਿੱਚ ਚੱਲ ਰਹੇ ਕਈ ਮੋਬਾਈਲ ਨੰਬਰ ਡੀਜੀਪੀ ਨੂੰ ਦਿੱਤੇ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਗੈਂਗਸਟਰਾਂ ਦੇ ਲੰਬੇ ਹੱਥ ਹੁੰਦੇ ਹਨ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਗੈਂਗਸਟਰਾਂ ਦਾ ਵੱਡਾ ਦਬਦਬਾ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਚੰਡੀਗੜ੍ਹ ਦਾ ਮੁੱਦਾ ਉਠਿਆ ਸੀ ਤਾਂ ਪੰਜਾਬ ਦੇ ਹਾਲਾਤ ਵਿਗੜ ਗਏ ਸਨ, ਇੱਕ ਵਾਰ ਫਿਰ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਡੇ ਘਰ ਦੀ ਕੋਈ ਲੜਾਈ ਨਹੀਂ, ਬੱਸ ਸਾਡਾ ਜਲੂਸ ਸੜਕ ‘ਤੇ ਆਇਆ ਹੈ। ਅੱਜ ਜੋ ਵੀ ਹੋਇਆ, ਮੈਂ ਸ਼ਰਮਿੰਦਾ ਹਾਂ ਕਿ ਕਾਂਗਰਸ ਦਾ 150 ਸਾਲਾਂ ਦਾ ਇਤਿਹਾਸ ਸੀ। ਸਾਡੀ ਪਾਰਟੀ ਵਿੱਚ ਫਿਰੰਗੀ ਆ ਗਏ ਹਨ, ਜੋ ਪ੍ਰਧਾਨ ਬਣੇ ਫਿਰ ਰਹੇ ਹਨ ਅਤੇ ਪਾਰਟੀ ਨੂੰ ਤਬਾਹ ਕਰ ਦਿੱਤਾ ਹੈ। ਇਹ ਸਾਡੀ ਬਦਕਿਸਮਤੀ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ। ਕੀ ਅਸੀਂ ਚੋਰ ਹਾਂ, ਕੀ ਅਸੀਂ ਚੋਰਾਂ ਦੇ ਪੁੱਤ ਹਾਂ, ਜੇ ਸੱਚਮੁੱਚ ਚੋਰ ਹਾਂ ਤਾਂ ਸਾਨੂੰ ਪਾਰਟੀ ‘ਚੋਂ ਕੱਢ ਦਿਓ।
