September 27, 2022

Aone Punjabi

Nidar, Nipakh, Nawi Soch

ਘਰਿਆਲਾ ਵਿਖੇ ਛੱਪੜ ਦੀ ਜ਼ਮੀਨ ਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਲੋਕ ਹੋਏ ਇਕਤੱਰ ਅਤੇ ਪੰਜਾਬ ਸਰਕਾਰ ਨੂੰ ਅਤੇ ਬਲਾਕ ਵਲਟੋਹਾ ਦੇ ਬੀਡੀਪੀਓ ਨੂੰ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਾਧਾਰੀਆਂ ਦੇ ਥੱਲਿਓਂ ਇਹ ਛੱਪਡ਼ ਦੀ ਜਗ੍ਹਾ ਖਾਲੀ ਕਰਵਾਉਣ ਦੀ ਕੀਤੀ ਮੰਗ

1 min read

ਤਹਿਸੀਲ ਪੱਟੀ ਅਧੀਨ ਆਉਂਦੇ   ਬਲਾਕ ਵਲਟੋਹਾ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਛੱਪੜ ਦੀ ਜ਼ਮੀਨ ਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਲੋਕ ਹੋਏ ਇਕਤੱਰ ਅਤੇ ਪੰਜਾਬ ਸਰਕਾਰ ਨੂੰ ਅਤੇ ਬਲਾਕ ਵਲਟੋਹਾ ਦੇ ਬੀਡੀਪੀਓ ਨੂੰ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਾਧਾਰੀਆਂ ਦੇ ਥੱਲਿਓਂ ਇਹ ਛੱਪਡ਼ ਦੀ ਜਗ੍ਹਾ ਖਾਲੀ ਕਰਵਾਉਣ ਦੀ ਕੀਤੀ ਮੰਗ ਇਸ ਉਪਰੰਤ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਸਰਬਦਿਆਲ ਸਿੰਘ ਕਸ਼ਮੀਰ ਸਿੰਘ ਨਵਾਧਾ  ਮੈਂਬਰ ਪੰਚਾਇਤ ਨਛੱਤਰ ਸਿੰਘ  ਤਰਲੋਚਨ ਸਿੰਘ ਆਦਿ ਨੇ ਦੱਸਿਆ ਕਿ ਇਹ ਛੱਪੜ ਨੂੰ ਤਕਰੀਬਨ ਤਿੱਨ ਸੌ ਤੋਂ ਚਾਰ ਸੌ ਘਰ ਲੱਗਦਾ ਹੈ ਅਤੇ ਉਨ੍ਹਾਂ ਦੇ ਗੰਦੇ ਪਾਣੀ ਦੀ ਨਿਕਾਸੀ ਸਾਰੀ ਇਸ ਛੱਪੜ ਵਿੱਚ ਪੈਂਦੀ ਹੈ ਪਰ ਇੱਥੋਂ ਦੇ ਕੁਝ ਨਾਜਾਇਜ਼ ਕਬਜ਼ਾ ਧਾਰਕਾਂ ਨੇ ਆਪਣੀ ਸਿਆਸੀ ਪਹੁੰਚ ਨਾਲ ਇਸ ਛੱਪੜ ਦੀ ਜ਼ਮੀਨ ਤੇ ਗ਼ਲਤ ਕਾਗ਼ਜ਼ ਬਣਵਾ ਕੇ ਕਬਜ਼ਾ ਕੀਤਾ ਹੋਇਆ ਹੈ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਵਿਅਕਤੀਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਲਿਖਤ ਵਿੱਚ ਛੇੜਛਾੜ ਕਰਕੇ ਇਸ ਨੂੰ ਆਪਣੀ ਮਾਲਕੀ ਜਗ੍ਹਾ ਦੱਸ ਰਹੇ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇ ਅਤੇ ਛੱਪੜ ਦੀ ਜ਼ਮੀਨ ਨੂੰ ਛੁਡਾਇਆ ਜਾਵੇ ਅਤੇ ਛੱਪੜ ਦੀ ਚਾਰਦੀਵਾਰੀ ਕਰਕੇ ਲੋਕਾਂ ਨੂੰ ਗੰਦੇ ਪਾਣੀ ਸਬੰਧੀ ਆ ਰਹੀ ਮੁਸ਼ਕਿਲ ਤੋਂ ਨਿਜਾਤ ਦਿਵਾਈ ਜਾਵੇ ਉਧਰ ਸ਼ਬਦ ਪੜ੍ਹਦੀ ਜ਼ਮੀਨ ਵਿੱਚ ਮਿੱਟੀ ਪਾ ਰਹੇ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੀ ਨੰਬਰੀ ਹੈ ਅਤੇ ਉਨ੍ਹਾਂ ਕੋਲ ਇਸਦੇ ਕਾਗਜਾਤ ਹਨ ਪਰ ਪਰੌਪਰ ਕੋਈ ਜਵਾਬ ਨਹੀਂ ਦੇ ਸਕੇ  
ਉਧਰ ਜਦ ਇਸ ਸਬੰਧੀ ਪਿੰਡ ਘਰਿਆਲਾ ਦੇ ਸਰਪੰਚ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਮਤਾ ਪਾ ਕੇ ਬੀਡੀਪੀਓ ਲਾਲ ਸਿੰਘ ਵਲਟੋਹਾ ਨੂੰ ਦਿੱਤਾ ਗਿਆ ਹੈ ਕਿ ਇਸ ਛੱਪੜ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਤੇ ਕਬਜ਼ਾਧਾਰੀਆਂ ਤੋਂ ਇਸ ਨੂੰ ਛੁਡਵਾਇਆ ਜਾਵੇ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਇਲਾਕੇ ਦੇ ਲੋਕਾਂ ਨਾਲ ਖੜ੍ਹੀ ਹੈ ਉਧਰ ਜਦ ਇਸ ਸਾਰੇ ਮਸਲੇ ਸਬੰਧੀ ਬਲਾਕ ਵਲਟੋਹਾ ਦੇ ਬੀਡੀਪੀਓ ਲਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਤਹਿਸੀਲਦਾਰ ਨੂੰ ਲਿਖਤੀ ਦਿੱਤਾ ਹੋਈ ਹੈ ਅਤੇ ਅਤੇ ਜਲਦੀ ਹੀ ਇਸ ਛੱਪੜ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਾ ਧਾਰਕਾਂ ਦੇ ਥੱਲਿਓਂ ਇਹ ਜਗ੍ਹਾ ਖਾਲੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ  

ਬਾਈਟ1 ਸਰਬਦਿਆਲ ਸਿੰਘ 2 ਕਸ਼ਮੀਰ ਸਿੰਘ ਨਵਾਧਾ  3 ਮੈਂਬਰ ਪੰਚਾਇਤ ਨਛੱਤਰ ਸਿੰਘ 4 ਤਰਲੋਚਨ ਸਿੰਘ
ਬਾਈਟ 5 ਛੱਪੜ ਤੇ ਕਬਜ਼ਾ ਕਰ ਰਹੇ ਇਕਬਾਲ ਸਿੰਘ  ਬਾਈਟ 6 ਸਰਪੰਚ ਅੰਗਰੇਜ਼ ਸਿੰਘ ਘਰਿਆਲਾ  

Leave a Reply

Your email address will not be published. Required fields are marked *