September 27, 2022

Aone Punjabi

Nidar, Nipakh, Nawi Soch

ਘਰ ਚ ਇੱਕਲੀਆਂ ਔਰਤਾਂ ਦੇਖ ਮੁੰਡਿਆਂ ਨੇ ਕਰਤਾ ਇਹ ਕੰਮ ਜਾਂਦੇ- ਜਾਂਦੇ ਕਰ ਗਏ ਘਰ ਚ ਪਏ ਸੋਨੇ ਤੇ ਪੈਸੇ ਉੱਤੇ ਹੱਥ ਸਾਫ

1 min read

ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਨੌਨੀਤਪੁਰ ਵਿਖੇ ਕੁਝ ਨਕਾਬਪੋਸ਼ ਨੌਜਵਾਨਾਂ ਵਲੋਂ ਘਰ ਚ ਵੜ ਕੇ  ਤੇ ਘਰ ਚ ਮੌਜੂਦ ਮਹਿਲਾਵਾਂ ਨੂੰ ਬੰਦੀ ਬਣਾ ਕੇ ਡਾਕਾ ਮਾਰਨ ਦੀ ਖਬਰ ਸਾਹਮਣੇ ਆਈ ਹੈ  ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਆਲਾ ਅਧਿਕਾਰੀ ਮੌਕੇ ਤੇ  ਪੁਲੀਸ ਫੋਰਸ ਅਤੇ ਡਾਗ ਸਕੁਐਡ ਦੀ ਟੀਮ ਨਾਲ ਪਹੁੰਚ ਗਏ  ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਣਕਾਰੀ ਦਿੰਦਿਆਂ  ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਘਰ ਚ ਉਹ ਅਤੇ ਉਨ੍ਹਾਂ ਦੀ ਨੂੰਹ ਮੌਜੂਦ ਸਨ  ਤੇ ਇਸ ਦੌਰਾਨ ਤਿੱਨ ਨੌਜਵਾਨ ਉਨ੍ਹਾਂ ਦੇ ਘਰ ਚ ਦਾਖ਼ਲ ਹੋ ਗਏ  ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ  ਉਨ੍ਹਾਂ ਦੱਸਿਆ ਕਿ ਇਸ ਦੌਰਾਨ  ਉਕਤ ਨੌਜਵਾਨਾਂ ਵੱਲੋਂ ਘਰ ਦੇ ਚੰਗੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਗਈ  ਤੇ ਵੀਹ ਹਜ਼ਾਰ ਰੁਪਏ ਦੀ ਨਕਦੀ ਸਮੇਤ ਘਰ ਚ ਪਏ ਗਹਿਣੇ ਵੀ ਲੈ ਗਏ  ਬਜ਼ੁਰਗ ਮਾਤਾ ਨੇ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਲਗਪਗ ਇੱਕ ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ  ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ ਐੱਸ ਪੀ ਡੀ ਰਾਕੇਸ਼ ਕੁਮਾਰ ਤੇ ਡੀ ਐੱਸ ਪੀ ਪ੍ਰੇਮ ਸਿੰਘ ਸਮੇਤ ਥਾਣਾ ਚੱਬੇਵਾਲ ਦੇ ਐਸਐਚਓ ਪਰਦੀਪ ਕੁਮਾਰ ਵੀ ਪੁਲੀਸ ਫੋਰਸ ਸਮੇਤ ਮੌਕੇ ਤੇ ਪਹੁੰਚ ਗਏ  ਤੇ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ  ਜਾਣਕਾਰੀ ਦਿੰਦਿਆਂ ਡੀ ਐੱਸ ਪੀ ਪ੍ਰੇਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅਜਿਹਾ ਲੱਗ ਰਿਹਾ ਕਿ ਇਸ ਘਟਨਾ ਨੂੰ ਨਸ਼ੱਈ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ  ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਅਤੇ ਜਲਦੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ

Leave a Reply

Your email address will not be published. Required fields are marked *