August 8, 2022

Aone Punjabi

Nidar, Nipakh, Nawi Soch

ਚਿੱਟੇ ਦੇ ਨਸ਼ੇ ਕਾਰਨ ਗਿੱਦੜਬਾਹਾ ਵਿੱਚ   ਪਿਛਲੇ 10 ਦਿਨਾਂ ਵਿੱਚ 3 ਛੋਟੇ ਬੱਚੇ ਹੋਏ ਐਚਆਈਵੀ ਅਤੇ ਕਾਲੇ ਪੀਲੀਏ ਵਰਗੀਆਂ ਬੀਮਾਰੀਆਂ ਨਾਲ ਪੀਡ਼ਤ

1 min read
ਜੇਕਰ ਸਰਕਾਰ ਇਸ
ਮੁੱਦੇ ਨੂੰ ਲਵੀ ਗੰਭੀਰਤਾ ਨਾਲ ਤਾਂ ਹੈਰਾਨੀ ਜਨਕ ਤੱਥ ਹੋਣਗੇ ਸਾਹਮਣੇ ਵੱਡੀ ਗਿਣਤੀ
ਵਿਚ ਬੱਚੇ ਅਤੇ ਨੌਜਵਾਨ ਪਾਏ ਜਾਣਗੇ ਐਚਆਈਵੀ ਅਤੇ ਕਾਲੇ  ਪੀਲੀਏ ਨਾਲ ਪੀੜਤ
ਗਿੱਦੜਬਾਹਾ ਮੰਡੀ ਜੋ ਕਿਸੇ ਨਾਮ ਦੀ ਮੁਹਤਾਜ ਨਹੀਂ ਸੀ ਅਤੇ ਇਸ ਨੂੰ ਕਲਾਕਾਰਾਂ
ਸਿਆਸਤਦਾਨਾਂ ਅਤੇ ਨਸਵਾਰ ਦੀ ਮੰਡੀ ਵਜੋਂ ਜਾਣਿਆ ਜਾਂਦਾ ਸੀ ਪਰ ਅੱਜ ਇਸ ਮੰਡੀ ਦੀ
ਬਦਕਿਸਮਤੀ ਹੈ ਕਿ ਇਸ ਮੰਡੀ ਵਿਚ ਚਿੱਟੇ ਦੇ ਨਸ਼ੇ ਦਾ ਕਹਿਰ ਇੰਨਾ ਜ਼ਿਆਦਾ ਵਧ ਚੁੱਕਿਆ
ਹੈ ਜੋ ਕਿ ਘਰ ਘਰ ਪਹੁੰਚ ਚੁੱਕਿਆ ਹੈ  ਜਿਸ ਕਾਰਨ ਪਿਛਲੇ ਦਸ ਦਿਨਾਂ ਵਿਚ ਤਿੰਨ
ਨਾਬਾਲਿਗ ਬੱਚੇ ਚਿੱਟੇ ਦੇ ਨਸ਼ੇ ਕਾਰਨ ਐਚਆਈਵੀ ਅਤੇ ਕਾਲੇ ਪੀਲੀਏ ਵਰਗੀ ਭਿਆਨਕ ਅਤੇ
ਨਾਮੁਰਾਦ ਬੀਮਾਰੀਆਂ ਨਾਲ ਪੀਡ਼ਤ ਹੋ ਚੁੱਕੇ ਹਨ  ਅੱਜ ਆਏ ਐਚਆਈਵੀ ਅਤੇ ਕਾਲੇ ਪੀਲੀਏ
ਨਾਲ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਕੈਮਰੇ ਅੱਗੇ ਦੱਸਿਆ ਕਿ ਸਾਡਾ
ਬੱਚੇ ਨੂੰ ਤਕਰੀਬਨ ਤਿੰਨ ਸਾਲ ਹੋ ਗਏ ਚਿੱਟੇ ਦਾ ਨਸ਼ਾ ਕਰਦੇ ਨੂੰ ਜਦੋਂ ਅਸੀਂ ਇਸ ਦੇ
ਟੈਸਟ ਕਰਾਏ ਤਾਂ ਇਹ ਨਾਮੁਰਾਦ  ਬਿਮਾਰੀਆਂ ਨਾਲ ਪੀੜਤ ਪਾਇਆ ਗਿਆ  ਉਨ੍ਹਾਂ ਕਿਹਾ ਕਿ
ਸਾਡੇ ਘਰ ਵਿਚ ਤਾਂ ਰੋਟੀ ਵੀ ਨਹੀਂ ਪੱਕਦੀ ਤੇ ਅਸੀਂ ਇਸ ਦੀ ਚਿੱਟੇ ਦੀ ਪੂਰਤੀ ਕਿਵੇਂ
ਕਰੀਏ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਨੂੰ ਪੈਸੇ ਨਹੀਂ ਦਿੰਦੇ ਤਾਂ ਹੀ ਘਰ ਵਿੱਚ
ਭੰਨ ਤੋੜ ਕਰਦਾ ਹੈ  ਉਨ੍ਹਾਂ ਗਿੱਦੜਬਾਹਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਉਮੀਦ
ਐੱਨਜੀਓ ਤੋਂ ਮਦਦ ਦੀ ਗੁਹਾਰ ਲਗਾਈ  ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਮੀਦ ਐਨਜੀਓ
ਦੀ ਸੰਸਥਾਪਕ ਐਡਵੋਕੇਟ ਨਰਾਇਣ ਦਾਸ ਸਿੰਗਲਾ ਦਾ ਕਹਿਣਾ ਸੀ ਕਿ ਅੱਜ ਮਨ ਬੜਾ ਹੀ ਉਦਾਸ
ਹੋ ਚੁੱਕਿਆ ਹੈ ਕਿ ਛੋਟੇ ਛੋਟੇ ਬੱਚੇ ਐਚਆਈਵੀ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ
ਨਾਮੁਰਾਦ ਬੀਮਾਰੀਆਂ ਨਾਲ ਪੀਡ਼ਤ ਪਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਗਿੱਦੜਬਾਹਾ
ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮੰਗ ਕਰਦੇ ਹਾਂ ਕਿ ਗਿੱਦੜਬਾਹਾ ਹਸਪਤਾਲ
ਵਿਚ ਸਪੈਸ਼ਲ ਡਾਕਟਰ ਲਿਆ ਕੇ ਇਨ੍ਹਾਂ ਛੋਟੇ ਛੋਟੇ ਬੱਚਿਆਂ ਦਾ ਇਲਾਜ ਕਰਵਾਇਆ ਜਾਵੇ ਅਤੇ
ਇਨ੍ਹਾਂ ਗ਼ਰੀਬ ਅਤੇ ਲਾਚਾਰ ਮਜ਼ਲੂਮਾਂ ਦੀ ਆਰਥਿਕ ਮੱਦਦ ਕੀਤੀ ਜਾਵੇ ਉਨ੍ਹਾਂ ਰਾਜਨੀਤਕ
ਲੋਕਾਂ ਨੂੰ ਕੋਸਦੇ ਹੋਏ ਕਿਹਾ ਕਿ ਰਾਜਨੀਤਿਕ ਲੋਕ ਸਿਰਫ਼ ਰਾਜਨੀਤੀ ਕਰ ਰਹੇ ਹਨ ਉਨ੍ਹਾਂ
ਨੂੰ ਕਿਸੇ ਗ਼ਰੀਬ ਜਾਂ ਅਮੀਰ ਦੇ ਮਰਨ ਦੀ ਕੋਈ ਚਿੰਤਾ ਨਹੀਂ ਹੈ

Leave a Reply

Your email address will not be published. Required fields are marked *