May 7, 2021

Aone Punjabi

Nidar, Nipakh, Nawi Soch

ਚੋਰਾਂ ਦਿਨ ਦਿਹਾੜੇ ਘਰ ਵਿਚ ਦਾਖ਼ਲ ਹੋਕੇ ਕੀਤਾ ਲੱਖਾਂ ਰੁਪਏ ਦਾ ਸਮਾਨ ਚੋਰੀ   ਘਰ ਅੰਦਰ ਦਾਖਲ ਹੋਕੇ ਚੋਰ 8 ਤੋਂ 10 ਤੋਲੇ ਸੋਨਾ ਵੀ ਲੈ ਹੋਏ ਰਫੂਚੱਕਰ

1 min read

ਫਿਰੋਜ਼ਪੁਰ ਜਿਲ੍ਹੇ ਅੰਦਰ ਚੋਰਾਂ ਦੇ ਹੌਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਆਏ ਦਿਨ ਲੁਟੇਰਿਆਂ ਵੱਲੋਂ ਪੁਲਿਸ ਤੋਂ ਬੇਖੌਫ ਹੋਕੇ ਲੁੱਟ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੇ ਕਸਬਾ ਜੀਰਾ ਤੋਂ ਜਿਥੇ ਦਿਨ ਦਿਹਾੜੇ ਚੋਰ ਇੱਕ ਘਰ ਵਿੱਚ ਦਾਖਲ ਹੋਕੇ ਲੱਖਾਂ ਰੁਪਏ ਦਾ ਸਮਾਨ ਲੈ ਰਫੂਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਡਾ ਪ੍ਰਭਜੋਤ ਨੇ ਦੱਸਿਆ ਕਿ ਉਹ ਇਕ ਹੋਮਿਓਪੈਥਿਕ ਡਾਕਟਰ ਹਨ। ਅਤੇ ਉਨ੍ਹਾਂ ਦਾ ਜ਼ੀਰਾ ਸ਼ਹਿਰ ਵਿਚ ਕਲੀਨਿਕ ਹੈ ਉਨ੍ਹਾਂ ਦੀ ਪਤਨੀ ਸਰਕਾਰੀ ਸਕੂਲ ਵਿੱਚ ਟੀਚਰ ਹੈ। ਇਸ ਲਈ ਦੋਵੇਂ ਜਣੇ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਹਨ। ਤੇ ਚੋਰਾਂ ਵੱਲੋਂ ਘਰ ਦੀ ਛੱਤ ਰਾਹੀਂ ਪੌੜੀਆਂ ਉਤਰ ਕੇ ਕੂਲਰ ਵਾਲੀ ਬਾਰੀ ਨੂੰ ਪੱਟ ਕੇ ਕਮਰੇ ਵਿਚੋਂ  8 ਤੋਂ 10 ਤੋਲੇ ਸੋਨਾ ਤੇ ਇਕ ਲੱਖ ਰੁਪਏ ਦੀ ਨਕਦੀ ਲੈਕੇ ਰਫੂਚੱਕਰ ਹੋ ਗਏ। ਜਦ ਕਰੀਬ ਤਿੰਨ ਵਜੇ ਉਨ੍ਹਾਂ ਦੀ ਪਤਨੀ ਨੇ ਘਰ ਆਕੇ ਦੇਖਿਆ ਤਾਂ ਕਮਰੇ ਵਿਚ ਪਿਆ ਸਾਮਾਨ ਖਿੱਲਰਿਆ ਪਿਆ ਸੀ ਚੋਰਾਂ ਵੱਲੋਂ ਅਲਮਾਰੀ ਦਾ ਦਰਵਾਜਾ ਤੋਡ਼ ਕੇ ਹੱਥ ਸਾਫ ਕੀਤਾ ਸੀ। ਤਾਂ ਉਨ੍ਹਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਵੱਲੋਂ ਤਫਤੀਸ਼ ਕੀਤੀ ਗਈ।  

ਇਸ ਮੌਕੇ ਸਿਟੀ ਥਾਣਾ ਜ਼ੀਰਾ ਦੇ ਸਬ ਇੰਸਪੈਕਟਰ ਪਿੱਪਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਦੇ ਕਹਿਣ ਤੇ  ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਤੇ ਗਲੀਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਜਲਦ ਤੋਂ ਜਲਦ ਚੋਰ ਫੜ ਲਏ ਜਾਣਗੇ।

Leave a Reply

Your email address will not be published. Required fields are marked *