ਜਲਾਲਾਬਾਦ ’ਚ ਦਿਨ ਦਿਹਾੜੇ ਡਾਕੇ ਦੀ ਵੱਡੀ ਵਾਰਦਾਤ
1 min read
ਜਲਾਲਾਬਾਦ -ਵਿਧਾਨ ਸਭਾ ਹਲਕੇ ’ਚ ਆਏ ਦਿਨੀਂ ਚੋਰੀਆਂ ਦੀ ਹੋਰਹੀਆਂ ਘਟਨਾਵਾਂ ਤੋਂ ਜਾਪਦਾ ਹੈ ਕਿ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਹੁਣ ਇਹ ਗੁੰਡਾ ਅਨਸਰ ਲੋਕਾਂ ਨੂੰ ਹਥਿਆਰਾਂ ਦੀ ਨੋਕ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਰਹੇ ਹਨ । ਇਸ ਤਰ੍ਹਾਂ ਦੀ ਇੱਕ ਘਟਨਾਂ ਅੱਜ ਸਵੇਰੇ ਲਗਭਗ ਸਾਡੇ 11 ਵਜੇ ਦੇ ਕਰੀਬ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਚੱਕ ਸੈਦੇ ਕੇ ਸੇਮ ਨਾਲ ਪੁਲ ਤੋਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਕੋਟਕ ਮਹਿੰਦਰਾ ਬੈਂਕ ਦੀ ਗੱਡੀ ਨੂੰ ਨਿਸ਼ਾਨਾ ਬਣਾਉਣ ਤੇ ਸਮੇਂ 4 ਫਾਈਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾਂ ਫ਼ਾਜ਼ਿਲਕਾ ਪੁਲਸ ਦੇ ਉਚ ਅਧਿਕਾਰੀ ਤੇ ਥਾਣਾ ਅਮੀਰ ਖਾਸ ਦੇ ਐਸ.ਐਚ.ੳ ਸਮੇਤ ਪੁਲਸ ਪਾਰਟੀ ਸਣੇ ਘਟਨਾਂ ਸਥਾਨ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ । ਘਟਨਾਂ ਸਥਾਨ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਸਮੇਂ ਕੋਟਕ ਮਹਿੰਦਰਾ ਬੈਂਕ ਦਾ ਕਰਚਮਾਰੀ ਗੁਰਪ੍ਰਤਾਪ ਸੰਘ ਤੇ ਲਵਪ੍ਰੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਤੋਂ 45 ਲੱਖ ਰੁਪਏ ਦੇ ਕਰੀਬ ਕੈਂਸ਼ ਲੈ ਕੇ ਆ ਜਲਾਲਾਬਾਦ ਨੂੰ ਆ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਚੱਕ ਸੈਦੇ ਕੇ ਦੇ ਸੇਮ ਨਾਲ ਪੁੱਲ ਦੀ ਨਹਿਰ ਦੇ ਕੋਲ ਮੋਟਰਸਾਈਲ ਸਵਾਰ ਨਕਾਬਪੋਸ਼ ਲੁਟੇਰੀਆਂ ਨੇ ਹਥਿਆਰਾਂ ਦੀ ਨੋਕ ’ਤੇ ਲੁੱਟ ਸਮੇਂ ਫਾਈਰ ਕੀਤੀ ਅਤੇ ਬਾਅਦ ’ਚ ਮੌਕੇ ਤੋਂ ਫਰਾਰ ਹੋ ਗਏ । ਇਸ ਘਟਨਾਂ ਦੇ ਵਾਪਰਨ ਤੋਂ ਬਾਅਦ ਪੁਲਸ ਦੇ ਵੱਲੋਂ ਪੂਰੇ ਇਲਾਕੇ ਨੂੰ ਪੁਲਸ ਛਾਉਣ ਦੇ ’ਚ ਤਬਦੀਲ ਕਰ ਕੇ ਸ਼ਹਿਰ ਦੇ ਨਾਲ ਆਸਪਾਸ ਦੇ ਇਲਾਕਿਆਂ ’ਚ ਨਾਕਾਬੰਦੀ ਕਰਵਾ ਦਿੱਤੀ ਗਈ ਹੈ।