April 22, 2021

Aone Punjabi

Nidar, Nipakh, Nawi Soch

ਜਲਾਲਾਬਾਦ ਦਾ ਗਰੀਬ ਪਰਿਵਾਰ ਆਪਣੀ ਇਕਲੌਤੀ ਨਾਬਾਲਗ ਧੀਅ ਦੀ ਭਾਂਲ ਲਈ ਦਰ ਦਰ ਠੋਕਰਾ ਖਾ ਰਿਹਾ

1 min read

-ਹਵਸ਼ ਦੇ ਦਰਿੰਦਿਆਂ ਪਾਸੋ ਨਾਬਾਲਗ ਲੜਕੀ ਦੇ ਮਾਤਾ ਪਿਤਾ ਗਰੀਬ ਹੋਣ ਕਾਰਨ ਆਪਣੀ ਧੀ ਦੀ ਭਾਲ ਅਤੇ ਇੰਨਸਾਫ ਲੈਣ ਲਈ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੇ ਚੱਕਰ ਕੱਢ ਰਿਹਾ ਹੈ–ਮਾਂ ਨੇ ਪੁਲਸ ਦੇ ਉਚ ਅਧਿਕਾਰੀਆਂ ਪਾਸੋ ਕੀਤੀ ਮਾਮਲੇ ’ਚ ਪੋਸਕੋ ਐਕਟ ਦਾ ਵਾਧਾ ਕਰਨ ਦੀ ਕੀਤੀ    ਮੰਗ  — ਲੜਕੀ ਦੀ ਭਾਲ ਲਈ ਪੁਲਸ ਵੱਲੋਂ ਮੋਬਾਈਲ ਲੋਕੇਸ਼ਨ ਲਗਾ ਕੇ ਭਾਲ ਕੀਤੀ ਜਾ ਰਹੀ ਹੈ-ਡੀ.ਐਸ.ਪੀ ਜਲਾਲਾਬਾਦ–2 ਮਹੀਨੇ ਦਾ ਸਮਾਂ ਬੀਤਣ ਦੇ ਬਵਾਜ਼ੂਦ ਵੀ ਨਾਬਾਲਗ ਲੜਕੀ ਦੀ ਭਾਲ ਕਰਨ ’ਚ ਫੇਲ ਸਾਬਤ ਹੋਈ ਜਲਾਲਾਬਾਦ ਦੀ ਪੁਲਸਜਲਾਲਾਬਾਦ,3 ਮਾਰਚ -ਪੰਜਾਬ ’ਚ ਦਿਨੋਂ ਦਿਨ ਨਾਬਾਲਗ ਲੜਕੀਆਂ ’ਤੇ ਵੱਧ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਉਣ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਨੂੰਨ ਬਣਾਏ ਜਾਂਦੇ ਹਨ। ਪਰ ਦੂਜੇ ਪਾਸੇ ਹਵਸ ਦੇ ਦਰਿੰਦੇ ਇਨ੍ਹਾਂ ਕਾਨੂੰਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਪਰ ਜਬਰ ਜ਼ਿਨਾਹ ਅਤੇ ਨਾਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਫੁਸਲਾ ਕੇ ਬਲਾਤਕਾਰ ਦੀਆਂ ਘਟਨਾਵਾਂ ਸਮਾਜ ’ਚ ਆਮ ਹੀ ਵਾਪਰ ਰਹੀਆਂ ਹਨ। ਉੱਧਰ ਦੂਜੇ ਪਾਸੇ ਸਰਕਾਰਾਂ ਵੱਲੋਂ ਬਣਾਏ ਗਏ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਕਾਨੂੰਨਾਂ ਤੋਂ ਇੰਨਸਾਫ ਨਾਮਾਤਰ ਪੀੜਿਤ ਔਰਤਾਂ ਤੇ ਲੜਕੀਆਂ ਨੂੰ ਹੀ ਮਿਲਦਾ ਹੈ ਅਤੇ ਕਈ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਪੀੜਿਤ  ਪੁਲਸ ਦੀ ਖੱਜਲ ਖ਼ੁਆਰੀ ਕਾਰਨ ਲਈ ਥਾਣਿਆਂ ਕਚਹਿਰੀਆਂ ਦੀਆਂ ਠੋਕਰਾਂ ਖਾਣ ਲਈ ਥੱਕ ਹਾਰ ਕੇ ਸਰਕਾਰਾਂ ਤੇ ਸਿਸਟਮ ਨੂੰ ਕੋਸਦੇ ਰਹਿੰਦੇ ਹਨ। ਜਲਾਲਾਬਾਦ ਦੇ ਗੁਰੂ ਨਾਨਕ ਨਗਰੀ ਨੇੜੇ ਬਾਹਮਣੀ ਵਾਲਾ ਫਾਟਕ ਜਲਾਲਾਬਾਦ ਵਿਖੇ 2 ਨੌਜ਼ਵਾਨਾਂ ਨੇ ਸਾਜ਼ਬਾਜ਼ ਹੋ ਕੇ ਇੱਕ ਨਾਬਾਲਗ ਲੜਕੀ ਨੂੰ ਵਰਗ਼ਲਾ ਫੁਸਲਾ ਕੇ ਮਿਤੀ 1 ਜਨਵਰੀ 2021 ਨੂੰ ਲੈ ਕੇ ਗਏ ਸਨ । ਪਰ ਨਾਬਾਲਗ ਲੜਕੀ ਦੇ ਮਾਤਾ ਪਿਤਾ ਗਰੀਬ ਹੋਣ ਕਾਰਨ ਆਪਣੀ ਧੀ ਦੀ ਭਾਲ ਅਤੇ ਇੰਨਸਾਫ ਲੈਣ ਲਈ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੇ ਚੱਕਰ ਕੱਢ ਰਿਹਾ ਹੈ।

Leave a Reply

Your email address will not be published. Required fields are marked *