October 18, 2021

Aone Punjabi

Nidar, Nipakh, Nawi Soch

ਜਲਾਲਾਬਾਦ ਦੇ ਪਿੰਡ ਬਾਹਮਣੀ ਵਾਲਾ ’ਚ ਧੀਅ ਦਾ ਦੁਸ਼ਮਣ ਬਣਿਆ ਪਿਤਾ, ਖੂੂਨ ਦੇ ਰਿਸ਼ਤੇ ਹੁੰਦੇ ਜਾ ਰਹੇ ਹਨ ਤਾਰ-ਤਾਰ ਨਸ਼ੇ ਲਈ ਧੀ ਵੱਲੋਂ ਪਿਉ  ਨੂੰ ਪੈਸੇ ਨਾ ਦੇਣ ’ਤੇ ਚਲਾਈ ਗੋਲੀ

1 min read
 ਕਤਲ ਕਰਨ ਦੀਆਂ ਧਰਾਵਾਂ ਦੇ ਤਹਿਤ ਆਰੋਪੀ ਖਿਲਾਫ ਮਾਮਲਾ ਦਰਜ 
 ਜਲਾਲਾਬਾਦ,ਸਾਡੇ ਸਮਾਜ ’ਚ ਖੂਨ ਦੇ ਰਿਸ਼ਤੇ ਹੀ ਖੂਨ ਦੇ ਪਿਆਸੇ ਬਣਦੇ ਜਾ ਰਹੇ ਹਨ ਅਤੇ ਇੱਕ ਧੀਅ ਦੇ ਵੱਲੋਂ ਪਿਉ ਨੂੰ ਨਸ਼ੇ ਦੇ ਲਈ ਪੈਸੇ ਨਾ ਦੇਣ ਤੇ ਤਹਿਸ਼ ’ਚ ਆਏ ਪਿਉਂ ਨੇ ਧੀਅ ਨੂੰ ਜਾਨੋ ਮਾਰ ਦੇਣ ਦੀ ਨੀਯਤ ਨਾਲ ੇ ਪਿੰਡ ਬਾਹਮਣੀ ਵਾਲਾ ਵਿਖੇ 11 ਮਈ ਦੀ ਰਾਤ ਨੂੰ  ਧੀਅ ਵੱਲੋਂ ਪਿਉ ਨੂੰ  ਨਸ਼ੇ ਲਈ ਪੈਸੇ ਨਾ ਦੇਣ ਤੋਂ ਗੁੱਸੇ ’ਚ ਆਏ ਪਿਉਂ ਨੇ ਗੋਲੀ ਚਲਾ ਦਿੱਤੀ, ਲੜਕੀ ਖੁਸ਼ ਕਿਸਮਤੀ ਇਹ ਸੀ ਕਿ ਗੋਲੀ ਦੇ ਪੱਟ ’ਚ ਲੱਗੀ ਕਾਰਨ ਉਸ ਦਾ ਬਚਾਅ ਹੋ ਗਿਆ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਇਲਾਜ ਅਧੀਨ ਲੜਕੀ ਕਿਰਤਪਾਲ ਕੌਰ ਉਮਰ 25 ਸਾਲ  ਵਾਸੀ ਬਾਹਮਣੀ ਵਾਲਾ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾਂ ਤੋਂ ਬਾਅਦ  ਪੁਲਸ ਨੇ ਦੋਸ਼ੀ ਖ਼ਿਲਾਫ ਧਾਰਾ 307 ਦੇ ਅਧੀਨ ਆਰਮ ਐਕਟ ਤਹਿਤ ਮਾਮਲਾ ਦਰਜ ਕਰ ਕੇ  ਦੋਸ਼ੀ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *