May 13, 2021

Aone Punjabi

Nidar, Nipakh, Nawi Soch

ਜਲਾਲਾਬਾਦ ਸਬ ਡਿਵੀਜ਼ਨ ਦੀ ਚੌਂਕੀ ਮੰਡੀ ਰੋੜਾਂਵਾਲੀ ਵਿਖੇ ਪੁਲਸ ਕਸਟੱਡੀ ਵਿਚ ਨੌਜਵਾਨ ਦੀ ਮੌਤ

1 min read

ਜਲਾਲਾਬਾਦ ਸਬ ਡਿਵੀਜ਼ਨ ਦੀ ਚੌਂਕੀ ਮੰਡੀ ਰੋੜਾਂਵਾਲੀ ਵਿਖੇ ਪੁਲਸ ਕਸਟੱਡੀ ਵਿਚ ਨੌਜਵਾਨ ਦੀ ਮੌਤ  
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲੀਸ ਤੇ ਕੁੱਟਮਾਰ ਕਰਨ ਦੇ ਲਾਏ ਅਰੋਪ 
ਪੁਲੀਸ ਨੇ ਕੁੱਟਮਾਰ ਦੇ ਆਰੋਪ ਨਕਾਰੇ  
ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਕਾਠਗਡ਼੍ਹ ਤੋਂ 30 ਸਾਲਾ ਸ਼ਖਸ ਜਰਨੈਲ ਸਿੰਘ ਉਰਫ਼ ਜੈਲੀ ਦਿ ਪੁਲਸ ਕਸਟਡੀ ਦੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮਾਮਲੇ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਵੱਲੋਂ ਕੱਲ੍ਹ ਦੁਪਹਿਰ ਟਾਇਮ ਪਿੰਡ ਵਿਚ ਰੇਡ ਕਰ ਜਰਨੈਲ ਸਿੰਘ ਅਤੇ ਇੱਕ ਹੋਰ ਸ਼ਖ਼ਸ ਜਸਵੰਤ ਸਿੰਘ ਨੂੰ ਆਪਣੀ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਜਸਵੰਤ ਸਿੰਘ ਨੂੰ ਪੁਲੀਸ ਦੇ ਵੱਲੋਂ ਪੰਚਾਇਤ ਦੀ ਜ਼ਿੰਮੇਵਾਰੀ ਤੇ ਛੱਡ ਦਿੱਤਾ ਗਿਆ ਸੀ ਅਤੇ ਜਰਨੈਲ ਸਿੰਘ ਉਰਫ਼ ਜੈਲੀ ਦੀ ਮੌਤ ਹੋ ਜਾਣ ਦੀ ਖ਼ਬਰ ਅੱਜ ਤੜਕਸਾਰ ਉਨ੍ਹਾਂ ਨੂੰ ਮਿਲੀ  
 
ਉਧਰ ਇਸ ਮਾਮਲੇ ਤੇ ਹਿਰਾਸਤ ਵਿਚ ਲਏ ਗਏ ਸ਼ਖਸ  ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਜਰਨੈਲ ਸਿੰਘ ਨੂੰ ਪਕੜ ਕੇ ਉਸ ਦੇ ਘਰ ਆਈ ਸੀ ਅਤੇ ਮ੍ਰਿਤਕ ਜਰਨੈਲ ਸਿੰਘ ਵੱਲੋਂ ਉਸ ਦੇ ਘਰ ਖਡ਼੍ਹਾ ਕੀਤਾ ਮੋਟਰਸਾਈਕਲ ਅਤੇ ਉਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀਜਿਸ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਪਕੜ ਕੇ ਚੌਂਕੀ ਰੋੜਾਂਵਾਲੀ ਲੈ ਗਈ ਜਿੱਥੇ ਪੁਲੀਸ ਦੇ ਵੱਲੋਂ ਮ੍ਰਿਤਕ ਜਰਨੈਲ ਸਿੰਘ ਦੇ ਨਾਲ ਕੁੱਟਮਾਰ ਵੀ ਕੀਤੀ ਗਈ  ਅਤੇ ਰਾਤ 9 ਵਜੇ ਦੇ ਕਰੀਬ ਪੰਚਾਇਤ ਵੱਲੋਂ ਉਸ ਨੂੰ ਆਪਣੀ ਜ਼ਿੰਮੇਵਾਰੀ ਤੇ ਛੁਡਵਾ ਲਿਆ ਗਿਆ ਜਦਕਿ ਜਰਨੈਲ ਸਿੰਘ ਨੂੰ ਪੁਲਸ ਨੇ ਨਹੀਂ ਛੱਡਿਆ ਅਤੇ ਅੱਜ ਤੜਕ ਸਾਰ ਉਸ ਦੀ ਮੌਤ ਦੀ ਖਬਰ ਮਿਲੀ  
ਬਾਈਟ ਜਸਵੰਤ ਸਿੰਘ ਮ੍ਰਿਤਕ ਜਰਨੈਲ ਸਿੰਘ ਦਾ ਸਾਥੀ  ( ਨੀਲੇ ਰੰਗ ਦੀ ਟੀ ਸ਼ਰਟ ਪਾਈ  )
ਉਧਰ ਇਸ ਪੂਰੇ ਮਾਮਲੇ ਤੇ ਜਦ ਰੋਡ਼ਾਂਵਾਲੀ ਮੰਡੀ ਚੌਕੀ ਇੰਚਾਰਜ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮ੍ਰਿਤਕ ਜਰਨੈਲ ਸਿੰਘ ਉਰਫ਼ ਜੈਲੀ ਤੇ ਮੋਟਰਸਾਈਕਲ ਚੋਰੀ ਕਰਨ ਦੇ ਇਲਜ਼ਾਮ ਸਨ ਜਿਸ ਤੇ ਉਨ੍ਹਾਂ ਦੇ ਵੱਲੋਂ ਕੱਲ ਉਹ ਪਿੰਡ ਆਏ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਅਤੇ ਇਸ ਦੇ ਘਰਦਿਆਂ ਨੇ ਇਸ ਨੂੰ ਥਾਣੇ ਪੇਸ਼ ਕਰਨ ਦੀ ਗੱਲ ਆਖੀ ਸੀ ਜਿਸ ਤੇ ਅੱਜ ਇਸ ਦਾ ਚਾਚਾ ਇਸ ਨੂੰ ਥਾਣੇ ਪੇਸ਼ ਕਰਨ ਦੇ ਲਈ ਲੈ ਕੇ ਆਇਆ ਸੀ ਜਿੱਥੇ ਪੁੱਛਗਿੱਛ ਦੌਰਾਨ ਡਿੱਗ ਗਿਆ ਇਸ ਨੂੰ ਪਾਣੀ ਪਿਲਾਇਆ ਡਾਕਟਰ ਨੂੰ ਬੁਲਾ ਕੇ ਜਦ ਚੈੱਕਅੱਪ ਕਰਵਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਹਾਰਟ ਅਟੈਕ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ 

Leave a Reply

Your email address will not be published. Required fields are marked *