August 4, 2021

Aone Punjabi

Nidar, Nipakh, Nawi Soch

ਜਵਾਈ ਵੱਲੋਂ ਸਹੁਰੇ ਦੇ ਸਿਰ ਵਿੱਚ ਡਾਂਗ ਮਾਰ ਕੇ ਕੀਤਾ ਆਪਣੇ ਹੀ ਸਹੁਰੇ ਦਾ ਕਤਲ ਪਰਿਵਾਰ ਦੀ ਵੀ ਕੀਤੀ ਗੰਭੀਰ ਕੁੱਟਮਾਰ ਥਾਣਾ ਖੇਮਕਰਨ ਪੁਲਸ ਨੇ ਚਾਰ ਲੋਕਾਂ ਦੇ ਕੀਤਾ ਮਾਮਲਾ ਦਰਜ

1 min read

ਧੀ ਦੇ ਸਹੁਰੇ ਘਰ ਚਲਦੇ ਝਗੜੇ ਦਾ ਨਿਪਟਾਰਾ ਜਦੋਂ ਪੰਚਾਇਤ ਵਿਚ ਨਾ ਹੋਇਆ ਤਾਂ ਕੁੜੀ ਨੂੰ ਆਪਣੇ ਘਰ ਲਿਆ ਰਹੇ ਪਰਿਵਾਰ ਦਾ ਆਪਣੇ ਸਾਥੀਆਂ ਸਮੇਤ ਪਿੱਛਾ ਕਰ ਕੇ ਜਵਾਈ ਨੇ ਸਹੁਰੇ ਨੂੰ ਜਿਥੇ ਮੌਤ ਦੇ ਘਾਟ ਉਤਾਰ ਦਿੱਤਾ, ਉਥੇ ਹੀ ਸਾਲੇ ਅਤੇ ਸੱਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।ਇੰਨਾ ਹੀ ਨਹੀਂ ਸਹੁਰੇ ’ਤੇ ਕੀਤੇ ਹਮਲੇ ਦੌਰਾਨ ਬੇਕਾਬੂ ਹੋ ਕੇ ਮੋਟਰਸਾਈਕਲ ਰੇਹੜੀ ਪਲਟਣ ਕਾਰਨ ਉਸਦਾ ਆਪਣਾ ਇਕ 1 ਦਾ ਮਾਸੂਮ ਬੱਚਾ ਅਤੇ ਪਤਨੀ ਵੀ ਜ਼ਖ਼ਮੀ ਹੋ ਗਏ।ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਚਾਰ ਲੋਕਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।ਖੇਮਕਰਨ ਵਾਸੀ ਦਲੇਰ ਸਿੰਘ (46) ਦੀ ਲੜਕੀ ਸੋਨੀਆ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਵਾਸੀ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਬਲਦੇਵ ਸਿੰਘ ਨਾਲ ਹੋਇਆ ਸੀ। ਸੋਨੀਆ ਇਸ ਵੇਲੇ ਜੁਗਰਾਜ ਸਿੰਘ ਨਾਂ ਦੇ ਇਕ ਸਾਲ ਦੇ ਬੱਚੇ ਦੀ ਮਾਂ ਵੀ ਹੈ। ਸੋਨੀਆ ਦੇ ਸਹੁਰੇ ਘਰ ਚੱਲ ਰਹੇ ਕਲੇਸ਼ ਦਾ ਨਿਪਟਾਰਾ ਕਰਨ ਲਈ ਨੂੰ ਦਲੇਰ ਸਿੰਘ ਆਪਣੀ ਪਤਨੀ ਬਲਜੀਤ ਕੌਰ ਅਤੇ ਪੁੱਤਰ ਜਸ਼ਨ ਨਾਲ ਵੈਰੋਵਾਲ ਗਿਆ। ਜਿਥੇ ਪਰ੍ਹੇ ਪੰਚਾਇਤ ਵਿਚ ਫੈਸਲਾ ਰੱਖਿਆ ਗਿਆ ਪਰ ਨੇਪਰੇ ਨਾ ਚੜ੍ਹ ਸਕਿਆ।ਦੇਰ ਸ਼ਾਮ ਦਲੇਰ ਸਿੰਘ ਆਪਣੀ ਮੋਟਰਸਾਈਕਲ ਰੇਹੜੀ ’ਤੇ ਸੋਨੀਆ ਅਤੇ ਉਸਦੇ ਬੱਚੇ ਜੁਗਰਾਜ ਨੂੰ ਲੈ ਕੇ ਖੇਮਕਰਨ ਲਈ ਚੱਲ ਪਿਆ। ਉਹ ਖੇਮਕਰਨ ਤੋਂ ਕੁਝ ਹੀ ਦੂਰੀ ’ਤੇ ਸੀ ਕਿ ਪਿੱਛੋਂ ਸੋਨੀਆ ਦਾ ਪਤੀ ਆਪਣੇ ਤਿੰਨ ਹੋਰ ਸਾਥੀਆਂ ਨਾਲ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੱਛੇ ਆ ਗਿਆ ਜਿਨ੍ਹਾਂ ਨੇ ਰੇਹੜੀ ਚਲਾ ਰਹੇ ਦਲੇਰ ਸਿੰਘ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਰੇਹੜੀ ਪਲਟ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਜਦੋਂਕਿ ਡਾਂਗਾਂ ਮਾਰ ਕੇ ਸਾਗਰ ਨੇ ਆਪਣੇ ਸਹੁਰੇ ਦਲੇਰ ਸਿੰਘ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਸੱਸ ਅਤੇ ਸਾਲੇ ਦੀ ਵੀ ਭਾਰੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਦੱਸਣਾ ਬਣਦਾ ਹੈ ਕਿ ਇਸ ਹਮਲੇ ਦੌਰਾਨ ਰੇਹੜੀ ਪਲਟਣ ਕਰਕੇ ਸੋਨੀਆ ਅਤੇ ਉਸਦਾ ਇੱਕ ਸਾਲ ਦਾ ਬੱਚਾ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਖੇਮਕਰਨ ਤੋਂ ਮੁੱਢਲੀ ਸਹਾਇਤਾ ਦੇ ਕੇ ਪੱਟੀ ਲਈ ਰੈਫਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *