October 25, 2021

Aone Punjabi

Nidar, Nipakh, Nawi Soch

ਜਿਲ੍ਹਾ ਬਠਿੰਡਾ ਦੀ ਸੰਗਤ ਮੰਡੀ ਦੇ ਪਿੰਡ ਗਹਿਰੀ ਬੁੱਟਰ ਵਿਖੇ ਜਮੀਨੀ ਝਗੜੇ ਦੀ ਰੰਜਸ ਤਹਿਤ ਇੱਕ ਭੱਠਾ ਮਾਲਕ ਦੀ ਕੁੱਝ ਲੋਕਾਂ ਵੱਲੋ ਜਾਨੋਮਾਰਨ ਦੀ ਨੀਅਤ ਨਾਲ ਕੁੱਟਮਾਰ

1 min read
ਜਿਲ੍ਹਾ ਬਠਿੰਡਾ ਦੀ ਸੰਗਤ ਮੰਡੀ ਦੇ ਪਿੰਡ ਗਹਿਰੀ ਬੁੱਟਰ ਵਿਖੇ ਜਮੀਨੀ ਝਗੜੇ ਦੀ ਰੰਜਸ ਤਹਿਤ ਇੱਕ ਭੱਠਾ ਮਾਲਕ ਦੀ ਕੁੱਝ ਲੋਕਾਂ ਵੱਲੋ ਜਾਨੋਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ ਗਈ ਸੀ ਭਾਵੇ ਕਿ ਪੁਲਸ ਨੇ ਦੋਸੀਆਂ ਖਿਲ਼ਾਫ ਮਾਮਲਾ ਦਰਜ ਕਰ ਲਿਆ ਸੀ ਪਰ ਸਵਾ ਮਹੀਨੇ ਤੋ ਬਾਅਦ ਵੀ ਦੋਸੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਅੱਜ ਪੀੜਤਾ ਅਤੇ ਪ੍ਰੀਵਾਰਕ ਮੈਬਰਾਂ ਨੇ ਸੰਗਤ ਥਾਣਾ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸਨ ਕੀਤਾ।ਪ੍ਰਦਰਸਨਕਾਰੀਆਂ ਨੇ ਜਿਥੇ ਪੁਲਸ ਤੇ ਉਹਨਾਂ ਤੋ ਪੈਸੇ ਮੰਗਣ ਦੇ ਦੋਸ ਲਗਾਏ ਉਥੇ ਹੀ ਦੋਸੀਆਂ ਨੂੰ ਗ੍ਰਿਫਤਾਰ ਨਾ ਕਰਨ ਦੀ ਸੂਰਤ ਵਿੱਚ ਥਾਣੇ ਆਗੇ ਆਤਮਦਾਹ ਕਰਨ ਦੀ ਚੇਤਾਵਨੀ ਵੀ ਦਿੱਤੀ।   ਵ\ੋ 01 ਸੰਗਤ ਮੰਡੀ ਥਾਣੇ ਅੱਗੇ ਬੈਠ ਕੇ ਆਪਣੀਆਂ ਸੱਟਾਂ ਦਿਖਾ ਰਿਹਾ ਇਹ ਭੱਠਾ ਮਾਲਕ ਧਰਮਪਾਲ ਹੈ ਜਿਸ ਨੂੰ ਕਰੀਬ ਸਵਾ ਮਹੀਨਾ ਪਹਿਲਾ ਇੱਕ ਪਿੰਡ ਦੇ ਕੁੱਝ ਲੋਕਾਂ ਦੇ ਜਮੀਨੀ ਝਗੜੇ ਦੇ ਚੱਲਦੇ ਮਾਰਨ ਦੀ ਨੀਅਤ ਨਾਲ ਬੁੱਰੀ ਤਰਾਂ ਕੁੱਟਮਾਰ ਕੀਤੀ ਕਿ ਇਸ ਦੀ ਇੱਕ ਅੱਖ ਦੀ ਰੋਸਨੀ ਤੱਕ ਚਲੀ ਗਈ,ਸਿਰ  ਅਤੇ ਲੱਤ ਤੇ ਵੀ ਕਾਫੀ ਟੰਕੇ ਲੱਗੇ ਕਹਿ ਲਈ ਕਿ ਧਰਮਪਾਲ ਮੋਤ ਦੇ ਮੂੰਹ ਵਿੱਚੋ ਵਾਪਸ ਆਈਆਂ,ਭਾਵੇ ਕਿ ਸੰਗਤ ਮੰਡੀ ਪੁਲਸ ਨੇ ਕਥਿਤ ਦੋਸੀਆਂ ਖਿਲਾਫ ਮਾਮਲਾ ਦਰਜ ਤਾਂ ਕਰ ਦਿੱਤਾ ਪਰ ਫਾਈਲ ਸੰਭਾਲ ਦਿੱਤੀ ਤੇ ਕਿਸੇ ਵੀ ਦੋਸੀ ਨੂੰ ਗ੍ਰਿਫਤਾਰ ਨਹੀ ਕੀਤਾ ਗਿਆਂ ਜਿਸ ਨੂੰ ਲੈ ਕੇ ਪੀੜਤਾ ਵਿੱਚ ਪੁਲਸ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ,ਉਚ ਅਧਿਕਾਰੀਆਂ ਨੂੰ ਮਿਲ ਤੋ ਬਾਅਦ ਵੀ ਦੋਸੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਆਖਰ ਪੀੜਤਾ ਨੇ ਥਾਣਾ ਸੰਗਤ ਮੰਡੀ ਦੇ ਅੱਗੇ ਧਰਨਾ ਲਗਾ ਦਿੱਤਾ,ਪੁਲਸ ਅਤੇ ਸਰਕਾਰ ਖਿਲਾਫ ਜੰੰਮ ਕੇ ਨਾਰੇਬਾਜੀ ਕੀਤੀ,ਪੀੜਤਾ ਦਾ ਕਹਿਣਾ ਸੀ ਕਿ ਪੁਲਸ ਅਧਿਕਾਰੀ ਦੋਸੀਆਂ ਦੀ ਗ੍ਰਿਫਤਾਰੀ ਕਰਨ ਲਈ ਉਹਨਾਂ ਤੋ ਪੈਸੇ ਦੀ ਮੰਗ ਕਰ ਰਹੇ ਹਨ ਪੀੜਤਾ ਦੇ ਰਿਸਤੇਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਪੁਲਸ ਨੇ ਸਮਾਂ ਰਹਿੰਦੇ ਕਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਥਾਣੇ ਅੱਗੇ ਆਤਮਦਾਹ ਕਰਨਗੇ।  

Leave a Reply

Your email address will not be published. Required fields are marked *