ਜਿੱਥੇ ਕੇ ਕਰੋਨਾ ਮਹਾਂਮਾਰੀ ਦੇ ਦੌਰਾਨ ਆਕਸੀਜਨ ਨਾ ਮਿਲਣ ਕਾਰਨ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਸਰਕਾਰ ਵਲੋਂ ਕਈ ਜਗ੍ਹਾ ਤੋਂ ਦਰੱਖਤਾਂ ਦੀ ਕਟਾਈ ਵੀ ਕਰਾਈ ਜਾ ਰਹੀ ਹੈ
1 min read

ਕਲੱਬ ਮੈਂਬਰ ਗੁਰਪ੍ਰੀਤ ਸਿੰਘ ਬੇਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਸੰਸਥਾ ਹਰ ਘਰ ਵਿੱਚ ਔਰਤਾਂ ਨੂੰ ਫਲਦਾਰ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ ਤੇ ਮੁਫਤ ਚ ਇਹ ਬੂਟੇ ਵੀ ਦੇ ਰਹੀ ਹੈ ਜਿਸ ਨਾਲ ਘਰ ਚ ਬਿਨਾ ਕੈਮੀਕਲ ਨਾ ਪਕਾਏ ਆਰਗੈਨਿਕ ਫਲਾਂ ਮਿਲਣ ਗਏ ਤੇ ਇਸ ਦੀ ਮਹਤੱਤਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ।ਵਾਤਾਵਰਨ ਸੰਭਾਲ ਦੇ ਕੰਮਾਂ ਲਈ ਇਸ ਸੰਸਥਾ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਤੇ ਉੱਥੇ ਹੀ ਉਹਨਾਂ ਦੱਸਿਆ ਕਿ ਜਦ ਮੈਂ 2013 ਚ ਦਰਖਤ ਲਾਗਉਣ ਲੱਗਾ ਸੀ ਤਾਂ ਮੈਨੂੰ ਕਹਿ ਰਹੇ ਸੀ ਕਿ ਬੇਦੀ ਕਮਲਾ ਹੋ ਗਿਆ ਹੈ ਇਹਨਾਂ ਦਰਖਤ ਕਿਮੇ ਪਾਲਗੇ ਤੇ ਮੈਂ ਉਹਨਾਂ ਦੀ ਪਰਵਾ ਨਾ ਮੰਨਦੇ ਆਪਣਾ ਕੰਮ ਜਾਰੀ ਰੱਖਿਆ ਤੇ ਹੁਣ ਉਹੀ ਲੋਕ ਕਹਿੰਦੇ ਹਨ ਕਿ ਤੇ ਇਹ ਵਧੀਆ ਕੰਮ ਕੀਤਾ ਹੈ।ਉੱਥੇ ਹੀ ਉਹਨਾਂ ਸਰਕਾਰਾ ਤੇ ਸਵਾਲ ਚੁੱਕਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕੇ ਪਿੰਡਾਂ ਚ ਖਾਲੀ ਪਈਆਂ ਜਗਾ ਚ ਬੂਟੇ ਲਾਗਉਣ ਜਿਸ ਨਾਲ ਵਾXਤਾਵਰਣ ਸਾਫ ਸੁਥਰਾ ਹੋ ਸਕੇ ਤੇ ਆਉਣ ਵਾਲਿਆ ਭੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।