January 17, 2022

Aone Punjabi

Nidar, Nipakh, Nawi Soch

ਜਿੱਥੇ ਬਾਣੀ ਵਿੱਚ ਦਰਜ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੀ ਵਡਿਆਈ ਗੁਰੂਆਂ ਨੇ ਗਾਈ ਹੈ,ਉੱਥੇ ਹੀ ਅੱਜ ਪੰਜਾਬ ਦੀਆਂ ਇਹ ਤਿੰਨ ਚੀਜ਼ਾਂ ਦੂਸ਼ਿਤ ਹੋ ਚੁੱਕਿਆ

ਜਿੱਥੇ ਬਾਣੀ ਵਿੱਚ ਦਰਜ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੀ ਵਡਿਆਈ ਗੁਰੂਆਂ ਨੇ ਗਾਈ ਹੈ,ਉੱਥੇ ਹੀ ਅੱਜ ਪੰਜਾਬ ਦੀਆਂ ਇਹ ਤਿੰਨ ਚੀਜ਼ਾਂ ਦੂਸ਼ਿਤ ਹੋ ਚੁੱਕਿਆ ਹਨ ਜਿਨ੍ਹਾਂ ਨੂੰ ਸਾਫ ਸੁਥਰਾ ਕਰਨ ਲਈ ਰਵੀ ਸਿੰਘ ਖਾਲਸਾ ਏਡ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ ਜਿਸਦੇ ਤਹਿਤ ਗੜ੍ਹਸ਼ੰਕਰ ਦੇ ਨਜ਼ਦੀਕ ਪਿੰਡ ਚਾਂਦਪੁਰ ਰੁੜਕੀ ਵਿਖੇ ਖਾਲਸਾ ਏਡ ਰਵੀ ਸਿੰਘ ਦੀ ਟੀਮ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਦੇ ਨਾਲ ਆਕੇ ਅਤੇ ਪੰਜ ਪਿਆਰਿਆਂ ਦੀ ਹਾਜਰੀ ਵਿਚ ਅਰਦਾਸ ਕਰ ਬਾਬੇ ਨਾਨਕ  ਦੀ ਝਿੜੀ ਦੇ ਰੁੱਖ ਲਗਾਕੇ ਸ਼ੁਰੂਆਤ ਕੀਤੀ ਅਤੇ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਤੇ ਆਪਣੇ  ਵਿਰਾਸਤੀ ਰੁੱਖਾਂ ਦੀ ਸਾਂਭ ਸੰਭਾਲ ਲਈ ਖਾਲਸਾ ਏਡ ਵਲੋਂ ਰੁੱਖਾ ਦਾ ਲੰਗਰ ਲਗਾਇਆ ਗਿਆ ਅੱਜ ਇਸ ਬਾਬੇ ਗੁਰੂ ਨਾਨਕ ਦੀ ਝਿੜੀ ਦੀ ਸ਼ੁਰੂਆਤ ਜਸਵੀਰ ਸਿੰਘ ਖਾਲਸਾ ਵਲੋਂ ਪੰਜ ਏਕੜ ਜ਼ਮੀਨ ਪਿੰਡ ਚਾਦਪੁਰ ਰੁੜਕੀ ਵਿਖੇ ਖਾਲਸਾ ਏਡ ਨੂੰ ਰਿਵਾਇਤੀ ਬੂਟੇ ਲਗਾਉਣ ਲਈ ਦਿਤੀ ਗਈ,ਜਿਸ ਵਿੱਚ ਰਵੀ ਸਿੰਘ ਖਾਲਸਾ ਏਡ ਦੀ ਟੀਮ ਵਲੋਂ 5 ਏਕੜ ਵਿੱਚ1500 ਤੋਂ 2000 ਤੱਕ ਵੱਖ ਵੱਖ ਕਿਸਮਾਂ ਦੇ ਰਿਵਾਇਤੀ ਬੂਟੇ ਲਗਾਏ ਜਾਣਗੇ। ਜਿਨ੍ਹਾਂ ਦੀ ਦੇਖਭਾਲ ਖਾਲਸਾ ਏਡ ਦੀ ਟੀਮ ਕਰੇਗੀ,ਅਤੇ ਇਨ੍ਹਾਂ ਰਿਵਾਇਤੀ ਬੂਟਿਆਂ ਨੂੰ ਕਦੇ ਵਡਿਆ ਨਹੀਂ ਜਾਵੇਗਾ, ਅਤੇ ਖਾਲਸਾ ਏਡ ਦੀ ਟੀਮ ਨੇ ਕਿਹਾ ਕਿ ਅੱਜ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜੇਕਰ ਪੌਣ ਪਾਣੀ ਨੂੰ ਸਾਫ ਰੱਖਣਾ ਹੈ ਤਾਂ ਹਰ ਪਿੰਡ ਵਿੱਚ ਬਾਬੇ ਨਾਨਕ ਦੀ ਝਿੜੀ ਬਣਾਉਣੀ ਪਵੇਗੀ।

Leave a Reply

Your email address will not be published. Required fields are marked *