ਜਿੱਥੇ ਸਰਕਾਰਾਂ ਅਤੇ ਪੁਲੀਸ ਪ੍ਰਸ਼ਾਸਨ ਹੋਇਆ ਫੇਲ ਉੱਥੇ ਗਿੱਦੜਬਾਹਾ ਦੇ ਵਾਰਡ ਨੰਬਰ ਬਾਰਾਂ ਦੇ ਵਾਸੀਆਂ ਨੇ ਬਣਾਈ ਨਸ਼ਾ ਤਸਕਰਾਂ ਦੀ ਰੇਲ
1 min read

ਨਸ਼ਾ ਵੇਚਣ ਅਤੇ ਨਸ਼ਾ ਲੈ ਕੇ ਜਾਣ
ਵਾਲੇ ਅਤੇ ਕਰਨ ਵਾਲਿਆਂ ਨੂੰ ਦਿੱਤੀ ਸਖਤ ਚਿਤਾਵਨੀ ਨਸ਼ਾ ਵੇਚਣ ਅਤੇ ਨਸ਼ਾ ਖਰੀਦਣ ਵਾਲੇ
ਗਿੱਦੜਬਾਹਾ ਵਿੱਚ ਹੋਣਗੇ ਆਪਣੀ ਗਿੱਦੜ ਕੁੱਟ ਦੇ ਆਪ ਜ਼ਿੰਮੇਵਾਰ
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਗਿੱਦੜਬਾਹਾ ਵਿੱਚ ਜਿੱਥੇ ਛੋਟੇ ਛੋਟੇ
ਬੱਚੇ ਚਿੱਟੇ ਦਾ ਨਸ਼ਾ ਕਰਦੇ ਕੈਮਰੇ ਵਿਚ ਕੈਦ ਹੋ ਗਏ ਸਾਨੂੰ ਉੱਥੇ ਹੀ ਗਰਭਵਤੀ ਔਰਤਾਂ
ਵੱਲੋਂ ਵੀ ਚਿੱਟੇ ਦਾ ਨਸ਼ਾ ਕੀਤਾ ਜਾ ਰਿਹਾ ਹੈ ਚਿੱਟੇ ਦੇ ਨਸ਼ੇ ਦੀ ਪਕੜ ਇੰਨੀ ਵਧ
ਚੁੱਕੀ ਹੈ ਕਿ ਕੁਝ ਮੁਹੱਲਿਅਾਂ ਵਿਚ ਹਰ ਦੂਸਰੇ ਘਰ ਵਿੱਚ ਬੱਚੇ ਚਿੱਟੇ ਦਾ ਸ਼ਿਕਾਰ ਹੋ
ਚੁੱਕੇ ਹਨ ਕਹਿੰਦੇ ਹਨ ਜਿੱਥੇ ਸਰਕਾਰਾਂ ਫੇਲ੍ਹ ਹੋ ਜਾਣ ਉੱਥੇ ਜੇਕਰ ਆਮ ਆਵਾਮ ਜਾਗ
ਪਵੇ ਤਾਂ ਹਰ ਕੰਮ ਸੰਭਵ ਹੈ ਇਸੇ ਤਰ੍ਹਾਂ ਦਾ ਹੀ ਹੋਇਆ ਗਿੱਦੜਬਾਹਾ ਦੇ ਵਾਰਡ ਨੰਬਰ
ਬਾਰਾਂ ਵਿਚ ਜਦੋਂ ਵਾਰਡ ਨੰ ਬਾਰਾਂ ਦੇ ਸੂਝਵਾਨ ਮੁਹੱਲਾ ਨਿਵਾਸੀਆਂ ਨੇ ਨਸ਼ਾ ਤਸਕਰੀ
ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦੇ ਦਿੱਤੀ ਅਤੇ ਜੋ ਮੁਹੱਲੇ ਵਿਚ ਨਸ਼ਾ ਖਰੀਦਣ ਆਏ ਸਨ
ਉਨ੍ਹਾਂ ਨੂੰ ਵੀ ਸਖਤ ਚਿਤਾਵਨੀ ਦਿੰਦੇ ਹੋਏ ਇਹ ਕਹਿ ਦਿੱਤਾ ਕਿ ਜੇਕਰ ਅੱਜ ਤੋਂ ਬਾਅਦ
ਸਾਡੇ ਮੁਹੱਲੇ ਵਿੱਚ ਤੁਸੀਂ ਆ ਗਏ ਤਾਂ ਤੁਹਾਡੇ ਤੇ ਜਿੱਥੇ ਸਾਡੇ ਵੱਲੋਂ ਸਖ਼ਤ ਕਾਰਵਾਈ
ਕੀਤੀ ਜਾਏਗੀ ਉੱਥੇ ਹੀ ਤੁਹਾਡੇ ਉੱਪਰ ਕਾਨੂੰਨ ਅਨੁਸਾਰ ਬਣਦੀ ਸਖਤ ਕਾਨੂੰਨੀ ਕਾਰਵਾਈ
ਕਰਵਾਈ ਜਾਏਗੀ ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਹੁਣ ਅਸੀਂ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਹਰ ਯੋਗ ਉਪਰਾਲੇ ਕਰਾਂਗੇ ਉਨ੍ਹਾਂ
ਦੱਸਿਆ ਕਿ ਇਹ ਅੱਗ ਹੁਣ ਸਾਡੇ ਘਰਾਂ ਤੱਕ ਪਹੁੰਚ ਚੁੱਕੀ ਹੈ ਇਸ ਲਈ ਹੁਣ ਅਸੀਂ ਚੁੱਪ
ਨਹੀਂ ਬੈਠਾਂਗੇ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਜਲਦ ਹੀ ਮੁਹੱਲੇ ਵਿਚ ਸੀਸੀਟੀਵੀ
ਫੁਟੇਜ ਕੈਮਰੇ ਲਗਾ ਦਿੱਤੇ ਜਾਣਗੇ ਜੇਕਰ ਕੋਈ ਵੀ ਨਸ਼ਾ ਤਸਕਰ ਉਸ ਕੈਮਰਿਆਂ ਵਿਚ ਕੈਦ ਹੋ
ਜਾਂਦਾ ਹੈ ਤਾਂ ਉਸ ਤੇ ਸਖਤ ਨਿਗਰਾਨੀ ਰੱਖ ਕੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ