May 21, 2022

Aone Punjabi

Nidar, Nipakh, Nawi Soch

ਜੇਈ ਨੂੰ ਗਾਲੀ ਗਲੋਚ ਕਰਨ ਦੇ ਰੋਸ ‘ਚ ਅੱਜ ਔਜ਼ਾਰ ਤੇ ਕਲਮ ਛੋੜ ਹੜਤਾਲ ਕੱਲ ਰਹੇਗੀ ਬਿਜਲੀ ਬੰਦ

1 min read
ਬੀਤੇ ਦਿਨੀਂ ਲੁਧਿਆਣਾ ਦੇ ਸੁੰਦਰ ਨਗਰ ਮੰਡਲ ਡਵੀਜਨ ਅਧੀਨ ਪੈਂਦੇ ਗੌਂਸਗੜ੍ਹ ਇਲਾਕੇ ਦੇ ਬਿਜਲੀ ਨਿਗਮ ਦੇ ਜੇਈ ਸਲਿੰਦਰ ਸਿੰਘ ਨੂੰ ਖਪਤਕਾਰ ਹਰਜੀਤ ਸਿੰਘ ਵੱਲੋਂ ਵੱਟਸਐਪ ਗਰੁੱਪ ਵਿੱਚ ਅਭਦਰ ਭਾਸ਼ਾ ਦੀ ਵਰਤੋਂ ਕਰਦੇ ਹੋਏ ਗਾਲੀ ਗਲੋਚ ਕੀਤੀ ਗਈ ਜਿਸ ਦੇ ਰੋਸ ਵਿੱਚ ਅੱਜ ਸੁੰਦਰ ਨਗਰ ਡਵੀਜਨ ਵਿਖੇ ਬਿਜਲੀ ਮੁਲਾਜਮਾਂ ਨੇ ਜੁਆਇੰਟ  ਫੌਰਮ ਦੇ ਬੈਨਰ ਥੱਲੇ ਹੜਤਾਲ ਕੀਤੀ। ਖਪਤਕਾਰ ਹਰਜੀਤ ਸਿੰਘ ਵੱਲੋਂ ਗਰੁੱਪ ਐਡਮਿਨ ਸੁਖਵਿੰਦਰ ਸਿੰਘ ਨੂੰ ਡਵੀਜਨ ਆ ਕੇ ਮੁਆਫੀ ਮੰਗਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸੁਖਵਿੰਦਰ ਸਿੰਘ ਤਾਂ ਅੱਜ ਦੇ ਧਰਨੇ ਵਿੱਚ ਪਹੁੰਚ ਗਿਆ ਪਰ ਹਰਜੀਤ ਸਿੰਘ ਦੇ ਨਾ ਆਉਣ ‘ਤੇ ਮੁਲਾਜਮਾਂ ਵਿੱਚ ਰੋਸ ਹੋਰ ਵੱਧ ਗਿਆ। ਮੁਲਾਜਮ ਆਗੂ ਰਘਬੀਰ ਸਿੰਘ, ਜਗੀਰ ਸਿੰਘ ਸਾਬਕਾ ਸੂਬਾ ਮੀਤ ਪ੍ਰਧਾਨ ਅਤੇ ਮੇਵਾ ਸਿੰਘ ਸਿੰਘ ਵੱਲੋਂ ਲਏ ਫੈਸਲੇ ਤੋਂ ਬਾਅਦ ਜੇਈ ਸਲਿੰਦਰ ਸਿੰਘ ਵੱਲੋਂ ਥਾਣਾ ਮੇਹਰਬਾਨ ਵਿੱਚ ਦੋਸ਼ੀ ਹਰਜੀਤ ਸਿੰਘ ਉੱਤੇ ਪਰਚਾ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਦਿੱਤੀ ਗਈ ਅਤੇ ਦੋਸ਼ੀ ਤੇ ਜਲਦ ਪਰਚਾ ਦਰਜ ਕਰਕੇ ਕਨੂੰਨੀ ਕਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਗਈ। ਇਸ ਮੌਕੇ ਜੇਈ ਸਲਿੰਦਰ ਸਿੰਘ ਨੇ ਦੱਸਿਆ ਕਿ “ਬਿਜਲੀ ਸਪਲਾਈ ਗੌਂਸਗੜ” ਨਾਮ ਦੇ ਵਟਸ ਵਟਸਐਪ ਗਰੁੱਪ ਵਿੱਚ 25 ਜੂਨ ਨੂੰ ਰਾਤੀਂ 23:04 ਮਿੰਟ ਉੱਤੇ ਦੋਸ਼ੀ ਹਰਜੀਤ ਸਿੰਘ ਨੇ ਵੋਇਸ ਮੇਸੈਜ ਰਾਹੀਂ ਮੈਨੂੰ ਅਭਦਰ ਭਾਸ਼ਾ ਦੀ ਵਰਤੋਂ ਕਰਦੇ ਹੋਏ ਗਾਲੀ ਗਲੋਚ ਕੀਤੀ। ਇਸ ਨਾਲ ਸਾਰੇ ਮੁਲਾਜਮਾਂ ਅਤੇ ਅਧਿਕਾਰੀਆਂ ਦੇ ਮਾਣ ਸਨਮਾਨ ਨੂੰ ਭਾਰੀ ਠੇਸ ਪੁੱੱਜੀ ਹੈ। ਦੋਸ਼ੀ ਨੇ ਅਜੇ ਤੱਕ ਇਸ ਗਲਤੀ ਨੂੰ ਮਹਿਸੂਸ ਕਰਦੇ ਹੋਏ ਮੁਆਫੀ ਨਹੀਂ ਮੰਗੀ ਜਿਸ ਕਾਰਨ ਹੁਣ ਦੋਸ਼ੀ ਖਿਲਾਫ ਪਰਚਾ ਦਰਜ ਕਰਵਾਇਆ ਜਾਵੇਗਾ।
ਡਵੀਜਨ ਵਿੱਚ ਧਰਨੇ ‘ਤੇ ਬੈਠੇ ਮੁਲਾਜਮ ਆਗੂਆਂ ਨੇ ਕਿਹਾ ਕਿ ਅੱਜ ਕਲਮ ਤੇ ਔਜ਼ਾਰ ਛੱਡ ਰੋਸ ਜਾਹਰ ਕੀਤਾ ਗਿਆ ਹੈ ਜੇਕਰ ਦੋਸ਼ੀ ਨੇ ਜਲਦ ਮੁਆਫੀ ਨਾ ਮੰਗੀ ਜਾਂ ਪੁਲਸ ਨੇ ਕੱਲ ਤੱਕ ਦੋਸ਼ੀ ਖਿਲਾਫ ਕਰਵਾਈ ਨਾ ਕੀਤੀ ਤਾਂ ਕੱਲ ਕਲਮ ਤੇ ਔਜ਼ਾਰ ਛੱਡਣ ਦੇ ਨਾਲ ਨਾਲ ਮੁਕੰਮਲ ਤੌਰ ਤੇ ਬਿਜਲੀ ਵੀ ਬੰਦ ਰੱਖੀ ਜਾਵੇਗੀ। ਆਗੂਆਂ ਨੇ ਕਿਹਾ ਕਿ ਏਹ ਸੰਘਰਸ਼ ਦੋਸ਼ੀ ਖਿਲਾਫ ਕਰਵਾਈ ਹੋਣ ਤੱਕ ਜਾਰੀ ਰਹੇਗਾ। ਆਗੂਆਂ ਨੇ ਕਿਹਾ ਇਸ ਹੜਤਾਲ ਕਾਰਨ ਜਨਤਾ ਦੀ ਹੋ ਰਹੀ ਖੱਜਲ ਖੁਆਰੀ ਲਈ ਦੋਸ਼ੀ, ਪੁਲਸ ਵਿਭਾਗ ਅਤੇ ਬਿਜਲੀ ਨਿਗਮ ਦੇ ਉੱਚ ਅਧਿਕਾਰੀ ਜਿੰਮੇਵਾਰ ਹੋਣਗੇ। 

Leave a Reply

Your email address will not be published. Required fields are marked *