August 8, 2022

Aone Punjabi

Nidar, Nipakh, Nawi Soch

ਜੱਟਾ ਤੇਰੀ ਜੂਨ ਬੁਰੀ ———

1 min read

ਕੈਪਟਨ ਸਰਕਾਰ ਖੇਤੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਚ ਫੇਲ੍ਹ  ਸਾਬਤ ਹੋਈ

ਔੜ ਲੱਗਣ ਕਾਰਨ ਝੋਨੇ ਦੇ ਖੇਤ ਸੁੱਕੇ  ਵੱਡੀ ਗਿਣਤੀ ਚ ਪੈਦਾ ਹੋਏ ਚੂਹਿਆਂ ਨੇ ਕਿਸਾਨਾਂ ਦੀ ਫਸਲ ਕੀਤੀ ਤਬਾਹ  

ਚੂਹਿਆਂ ਦੇ ਖ਼ਾਤਮੇ ਲਈ ਕਿਸਾਨ ਖੇਤੀ ਵਿਭਾਗ ਦਾ ਸਾਥ ਦੇਣ ਫ੍ਰੀ ਕੀਤੀ ਜਾਵੇਗੀ ਦਵਾਈ ਮੁਹੱਈਆ   :–ਬਲਵਿੰਦਰ ਸਿੰਘ  

ਜੇਕਰ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਂਦੀ ਤਾਂ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਕਿਸਾਨ ;—ਜਸਪਾਲ ਸਿੰਘ  

ਐਂਕਰ ਲਿੰਕ  ਪੰਜਾਬ ਵਿਚ ਕੈਪਟਨ ਸਰਕਾਰ ਵੱਲੋਂ ਖੇਤੀ ਸੈਕਟਰ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਦੀ ਸਪਲਾਈ ਮੁਹੱਈਆ ਨਾ ਕਰਵਾ ਸਕਣ ਕਾਰਨ ਇਸ ਵੇਲੇ ਮਾਲਵਾ ਖਿੱਤੇ ਵਿੱਚ  ਬੇਹੱਦ ਔੜ ਲੱਗ ਗਈ ਹੈ ਤੇ ਖੇਤਾਂ ਦੇ ਹਾਲਾਤ ਇਸ ਕਦਰ ਮਾੜੇ ਹੋ ਗਏ ਹਨ ਕਿ ਸੁੱਕੇ ਖੇਤਾਂ ਨੂੰ ਬਚਾਉਣ ਲਈ ਜਿੱਥੇ ਕਿਸਾਨ  ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰਾਂ ਰਾਹੀਂ ਝੋਨੇ ਨੂੰ ਪਾਣੀ ਲਗਾਉਣ ਲਈ ਜਿੱਥੇ ਯਤਨ ਕਰ ਰਹੇ ਹਨ  ਉਥੇ ਦੂਸਰੇ ਪਾਸੇ ਝੋਨੇ ਨੂੰ ਔੜ ਲੱਗਣ ਕਾਰਨ  ਕਿਸਾਨਾਂ ਵੱਲੋਂ ਲਗਾਏ ਝੋਨੇ ਦੇ ਖੇਤਾਂ ਵਿੱਚ ਚੂਹਿਆਂ ਦੀ ਗਿਣਤੀ ਵੀ ਇਸ ਕਦਰ ਵਧ ਗਈ ਹੈ ਕਿ ਕਿੱਲਿਆਂ ਦੇ ਕਿੱਲੇ ਇਨ੍ਹਾਂ ਚੂਹਿਆਂ ਨੇ ਤਬਾਹ ਕਰਕੇ ਰੱਖ ਦਿੱਤੇ ਹਨ  । ਇਸ ਮੌਕੇ ਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ  ਨਿਰਮਲ ਸਿੰਘ ਰੌਲੀ ਹਰਜੀਤ ਸਿੰਘ ਗੁਰਵਿੰਦਰ  ਸਿੰਘ ਕੌਕੀ ,ਸੇਵਕ ਸਿੰਘ ,ਉਨ੍ਹਾਂ ਦੱਸਿਆ ਕਿ ਬਿਜਲੀ ਦੀ ਘਾਟ ਹੋਣ ਕਾਰਨ ਝੋਨੇ ਦੇ ਖੇਤਾਂ ਵਿੱਚੋਂ ਪਾਣੀ ਸੁੱਕਣ ਕਾਰਨ ਵੱਡੀ ਮਾਤਰਾ ਵਿੱਚ ਚੂਹੇ ਪੈਦਾ ਹੋ ਗਏ ਜਿਨ੍ਹਾਂ ਨੇ  ਨੇ ਝੋਨੇ ਦੀ ਫ਼ਸਲ ਕੁਤਰ ਕੇ ਬੁਰੀ ਤਰ੍ਹਾਂ ਨਾਲ ਤਬਾਹ ਕਰ ਦਿੱਤੀ ਗਈ ਹੈ  ਉਨ੍ਹਾਂ ਕਿਹਾ ਕੇ ਜਿੱਥੇ ਪੰਜ ਹਜਾਰ ਦੇ ਕਰੀਬ ਪਹਿਲਾਂ ਲਿਵਰ ਦੇ ਕੇ ਝੋਨਾ ਲਗਾਇਆ ਸੀ ਹੁਣ ਫਿਰ ਦੂਸਰੀਵਾਰ ਝੋਨਾ  ਲਗਾਉਣਾ ਪਵੇਗਾ  ਜਿਸ ਕਾਰਨ ਉਨ੍ਹਾਂ ਦਾ 5ਤੋ 7 ਹਜਾਰ ਪ੍ਰਤੀ ਏਕੜ ਖਰਚ ਹੋਵੇਗਾ । ਉੱਕਤ ਕਿਸਾਨਾ ਨੇ ਜਿੱਥੇ ਪੰਜਾਬ ਸਰਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਉੱਥੇ ਨਾਲ ਹੀ ਕਿਸਾਨਾ ਖੇਤੀਬਾੜੀ ਵਿਭਾਗ ਵਲੋ ਮੁੱਖ ਖੇਤੀ ਬਾੜੀ ਅਫਸ਼ਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁੱਜੀ ਟੀਮ ਨੂੰ ਕਿਹਾ ਕਿ ਖੇਤੀ ਵਿਭਾਗ ਚੂੰਹਿਆ ਦੇ ਖਾਤਮੇ ਲਈ ਹਰ ਪਿੰਡ ਮਹਿੰਮ ਚਲਾਈ ਜਾਵੇ ਤੇ ਜੋ ਕਿਸਾਨਾ ਵਲੋ ਲਗਾਈ ਜਾ ਰਹੀ ਝੋਨੇ ਦੀ ਫਸ਼ਲ ਦਾ ਨੁਕਸਾਨ ਨਾ ਹੋਵੇ ।

  

Leave a Reply

Your email address will not be published. Required fields are marked *