ਟਰੈਕਟਰ ਉਤੇ ਬਰਾਤ ਅਤੇ ਡੋਲੀ ਲਿਆਕੇ ਹਰਜਿੰਦਰ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਅਤੇ ਘੱਟ ਖਰਚ ਨੂੰ ਲੈਕੇ ਪੈਦਾ ਕੀਤੀ ਮਿਸਾਲ
1 min read
ਕਿਸਾਨੀ ਅੰਦੋਲਨ ਨੂੰ ਅਤੇ ਘੱਟ ਖਰਚੇ ਨੂੰ ਸਮਰਪਿਤ ਇਕ ਨੌਜਵਾਨ ਨੇ ਆਪਣੀ ਬਰਾਤ ਅਤੇ ਡੋਲੀ ਟਰੈਕਟਰ ਤੇ ਲਿਆ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਲਿਆ। ਲਾੜੇ ਨੇ ਦੱਸਿਆ ਕਿ ਉਹ ਕਿਸਾਨ ਹੈ ਅਤੇ ਕਿਸਾਨੀ ਅੰਦੋਲਨ ਨੂੰ ਅਤੇ ਵਿਆਹ ਉਤੇ ਘਟ ਤੋਂ ਘਟ ਖਰਚੇ ਨੂੰ ਸੁਪੋਰਟ ਕਰਣ ਲਈ ਉਹਨੇ ਇਹ ਉਪਰਾਲਾ ਕੀਤਾ ਹੈ ਅਤੇ ਨਾਲ ਹੀ ਟਰੈਕਟਰ ਉਸਦਾ ਮਨਪਸੰਦ ਵਾਹਨ ਹੈ ਕਿਉਕਿ ਟਰੈਕਟਰ ਤੋਂ ਹੀ ਕਮਾਈ ਕਰਕੇ ਉਹ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ
ਵੀ ਓ—ਇਹ ਜੋ ਬਰਾਤ ਅਤੇ ਬਾਅਦ ਵੀ ਡੋਲੀ ਜੋ ਟਰੈਕਟਰ ਉਪਰ ਜਾਂਦੀ ਅਤੇ ਆਉਂਦੀ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਚੰਦੂ ਮਾਜਰਾ ਦੇ ਹਰਜਿੰਦਰ ਸਿੰਘ ਅਤੇ ਨਵ ਵਿਆਹੀ ਦੁਲਹਨ ਰੁਕਸਾਣਾ ਹਨ। ਜਿਨ੍ਹਾਂ ਨੇ ਅੱਜ ਆਪਣੀ ਜਿੰਦਗੀ ਦੇ ਅਹਮ ਪਲ ਯਾਦਗਾਰੀ ਬਣਾਏ ਹਨ। ਲਾੜੇ ਹਰਜਿੰਦਰ ਨੇ ਦੱਸਿਆ ਕਿ ਉਹ ਕਿਸਾਨੀ ਕਿਤੇ ਨਾਲ ਜੁੜਿਆ ਹੈ ਅਤੇ ਟਰੈਕਟਰ ਉਸਦਾ ਪੱਕਾ ਦੋਸਤ ਹੈ ਇਸ ਟਰੈਕਟਰ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਹਨਾਂ ਨੇ ਖਰਚੀਲੇ ਵਿਆਹਾਂ ਤੋਂ ਤੌਬਾ ਕਰਣ ਦੀ ਪ੍ਰੇਰਨਾ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਹੈ।