ਟੱਰਕ ਮੋਟਰਸਾਇਕਲ ਦੀ ਟੱਕਰ ਵਿੱਚ ਪਿਓ ਪੁੱਤ ਦੀ ਮੌਤ
1 min readਸਥਾਨਕ ਸ਼ਹਿਰ ਦੇ ਨੇੜਲੇ ਕਸਬਾ ਬਰੇਟਾ ਦੇ ਸਰਕਾਰੀ ਹਸਪਤਾਲ ਨਜ਼ਦੀਕ ਟੱਰਕ ਅਤੇ ਮੋਟਰਸਾਇਕਲ ਦੀ ਟੱਕਰ ‘ਚ ਮੋਟਰਸਾਇਕਲ ਸਵਾਰ ਪਿਓ ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਆਪਣੇ ਮੋਟਰਸਾਇਕਲ ਤੇ ਤੇਜ਼ ਰਫ਼ਤਾਰ ਪਿੰਡ ਧਰਮਪੁਰਾ ਨੂੰ ਜਾ ਰਹੇ ਬਲਕਾਰ ਸਿੰਘ ਅਤੇ ਉਸ ਦਾ ਪੁੱਤਰ ਨਿਰਮਲ ਸਿੰਘ ਦਾ ਮੋਟਰਸਾਇਕਲ ਸਾਹਮਣੇ ਤੋਂ ਆ ਰਹੇ ਟਰਕ ਨਾਲ ਸਿੱਧਾ ਜਾ ਟੱਕਰਾਇਆਂ, ਜਿਸ ਨਾਲ ਪਿਓ ਪੁੱਤ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਐਬੂਲੇਸ ਰਾਹੀਂ ਬੁਢਲਾਡਾ ਦੇ ਸਬ ਡਵੀਜਨਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਥਾਨਾ ਬਰੇਟਾ ਦੀ ਪੁਲਿਸ ਦੇ ਏ.ਐਸ.ਆਈ. ਦਰਸ਼ਨ ਸਿੰਘ ਨੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀਆਂ ਲਾਸਾਂ ਨੂੰ ਪੋਸਟਮਾਰਟਮ ਲਈ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਰੱਖਿਆ ਗਿਆ ਹੈ। ਇਸ ਸਬੰਧੀ ਜਦੋਂ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਨਾ ਮੁਨਾਸਿਬ ਨਾ ਸਮਝਿਆ।