ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੇਂਦਰ ਸਰਕਾਰ ਬੀ ਐਸ ਐਫ ਦਾਇਰੇ ਵਾਲੇ ਫੈਂਸਲੇ ਨਾਲ ਪੰਜਾਬ ਵਿਚ ਅਨ ਐਲਾਨੀ ਐਮਰਜੈਂਸੀ ਲਗਾਨਾ ਚਾਹੁੰਦੀ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਚਾਹੁੰਦੀ ਹੈ
1 min read

…….. ਗੁਰਦਾਸਪੁਰ ਦੇ ਕਸਬਾ ਘਣੀਏ ਕੇ ਬਾਂਗਰ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਪ੍ਰੋਟੀਨ ਮਿਲਕ ਪਲਾਂਟ ਦਾ ਨੀਵ ਪੱਥਰ ਰਖਿਆ ਗਿਆ। ਇਹ ਨੀਵ ਪੱਥਰ ਰੱਖਣ ਲਈ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਹੁੰਵਹੇ। ਇਸ ਪ੍ਰੋਟੀਨ ਮਿਲਕ ਪਲਾਂਟ ਤੇ 10.25 ਕ… ਇਸ ਮੌਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਇਸ ਪਲਾਂਟ ਬਣਨ ਨਾਲ ਪੰਜਾਬ ਨੂੰ ਤਾਂ ਇਸ ਦਾ ਫਾਇਦਾ ਮਿਲੇਗਾ ਹੀ, ਨਾਲ ਹੀ ਇਸ ਦਾ ਫਾਇਦਾ ਜੰਮੂ ਅਤੇ ਹਿਮਾਚਲ ਨੂੰ ਵੀ ਮਿਲੇਗਾ। ਡਿਪਟੀ ਸੀਐਮ ਸੁਖਜਿਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਭੜਾਸ ਕਢਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਜੋ ਬੀਐਸਐਫ ਨੂੰ ਸਰਹੱਦੀ ਕਸਬਿਆਂ ਵਿਚ 50 ਕਿਲੋਮੀਟਰ ਤਕ ਚੈਕਕਿੰਗ ਕਰਨ ਦੇ ਆਦੇਸ਼ ਦਿੱਤੇ ਹਨ, ਇਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ ਅਨ ਐਲਾਨੀ ਐਮਰਜੈਂਸੀ ਲਗਾਨਾ ਚਾਹੁੰਦੀ ਹੈ, ਮੈਂ ਇਸ ਨੂੰ ਕਿਸਾਨੀ ਅੰਦੋਲਨ ਨਾਲ ਜੋੜਨਾ ਨਹੀਂ ਚਾਹੁੰਦਾ, ਲੇਕਿਨ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਅਤੇ ਪੰਜਾਬ ਨੂੰ ਦਬਾਣਾ ਚਾਹੁੰਦੀ ਹੈ, ਇਸ ਦੇ ਨਾਲ ਦੇਸ਼ ਦਾ ਮਾਹੌਲ ਵੀ ਖ਼ਰਾਬ ਹੋਵੇਗਾ, ਇਸ ਲਈ ਸਾਨੂੰ ਸਭ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੀਐਸਐਫ ਵਾਲੇ ਬਿਆਨ ਤੇ ਕਿਹਾ ਕਿ ਪ੍ਰਧਾਨਮੰਤਰੀ ਅਤੇ ਦੇਸ਼ ਦੇ ਗ੍ਰਿਹ ਮੰਤਰੀ ਨਾਲ ਮੀਟਿੰਗਾਂ ਤੋਂ ਬਾਦ ਕੈਪਟਨ ਤੇ ਇਨ੍ਹਾਂ ਵਾਲਾ ਅਸਰ ਹੋਣ ਲਗ ਪਿਆ ਹੈ, ਕਿਉਂਕਿ ਅਸੀ ਕੈਪਟਨ ਨਾਲ ਕੰਮ ਕੀਤਾ ਹੈ, ਲੇਕਿਨ ਪਹਿਲਾਂ ਅਸੀ ਇਸ ਤਰ੍ਹਾਂ ਦੀ ਗੱਲ ਕੈਪਟਨ ਕੋਲੋ ਨਹੀਂ ਸੁਣੀ ਸੀ। ਓਥੇ ਹੀ ਰੰਧਾਵਾ ਨੇ ਆਪਣੇ ਪੰਜਾਬ ਪੁਲਿਸ ਵਿਭਾਗ ਉੱਤੇ ਸਵਾਲ ਉਠਾਉਂਦੇ ਕਿਹਾ ਕਿ ਪੰਜਾਬ ਪੁਲਿਸ ,ਰਾਜਨੀਤਕ ਲੋਕਾਂ ਅਤੇ ਨਰਕੋਟਿਕ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਆਪਸੀ ਨੈਕਸੇਸ ਨੂੰ ਤੋੜਨ ਦੀ ਜਰੂਰਤ ਹੈ ਤਾਂ ਹੀ ਨਸ਼ੇ ਅਤੇ ਭ੍ਰਿਸ਼ਟਾਚਾਰ ਉੱਤੇ ਨਕੇਲ ਕਸੀ ਜਾ ਸਕਦੀ ਹੈ