ਡੀਆਈਜੀ ਜੇਲ੍ਹ ਵੱਲੋਂ ਕੀਤਾ ਗਿਆ ਫਾਜ਼ਿਲਕਾ ਸਬ ਜੇਲ੍ਹ ਦਾ ਦੌਰਾ ਜੇਲ੍ਹ ਵਿਭਾਗ ਵੱਲੋਂ ਫਾਜ਼ਿਲਕਾ ਵਿੱਚ ਲਗਾਇਆ ਜਾਏਗਾ ਪੈਟਰੋਲ ਪੰਪ ਭੁੱਵਿਖ਼ ਵਿਚ ਆਧੁਨਿਕ ਜੇਲ੍ਹ ਬਣਾਈ ਜਾਏਗੀ ਜਿਥੇ ਕਿਸੇ ਵੀ ਕੰਪਨੀ ਦਾ ਨੈੱਟਵਰਕ ਨਹੀਂ ਆਏਗਾ
1 min read
ਫ਼ਾਜ਼ਿਲਕਾ ਦੀ ਜੇਲ੍ਹ ਵਿਚ ਅੱਜ ਡੀ ਆਈ ਜੀ ਜੇਲ੍ਹ ਤੇਜਿੰਦਰ ਸਿੰਘ ਦੇ ਵੱਲੋਂ ਦੌਰਾ ਕੀਤਾ ਗਿਆ ਇਸ ਮੌਕੇ ਉਨ੍ਹਾਂ ਦੇ ਵੱਲੋਂ ਫਾਜ਼ਿਲਕਾ ਜੇਲ੍ਹ ਦੀ ਖਾਲੀ ਪਈ ਜਗ੍ਹਾ ਤੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਲਾਏ ਜਾ ਰਹੇ 700 ਬੂਟਿਆਂ ਦਾ ਨਿਰੀਖਣ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦਾ ਹਾਲ ਬਹੁਤ ਖ਼ਰਾਬ ਸੀ ਅਤੇ ਗਰੀਨਰੀ ਨੂੰ ਵਧਾਉਣ ਦੇ ਮਕਸਦ ਨਾਲ ਇੱਥੇ ਬੂਟੇ ਲਗਾਏ ਜਾ ਰਹੇ ਹਨ ਅਤੇ ਜਲਦ ਹੀ ਇਕ ਪੈਟਰੋਲ ਪੰਪ ਜੇਲ੍ਹ ਦੀ ਜ਼ਮੀਨ ਦੇ ਵਿੱਚ ਲਗਾਇਆ ਜਾਏਗਾ ਜੋ ਜੇਲ੍ਹ ਵਿਭਾਗ ਦਾ ਹੋਏਗਾ ਅਤੇ ਉਸ ਦੀ ਆਮਦਨੀ ਨੂੰ ਵੈੱਲਫੇਅਰ ਦੇ ਕੰਮਾਂ ਵਿਚ ਵਰਤਿਆ ਜਾਏਗਾ ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਹੀ ਜੇਲ੍ਹ ਬੋਰਡ ਦਾ ਨਿਰਮਾਣ ਹੋਇਆ ਹੈ ਅਤੇ ਹੁਣ ਉਹ ਜੇਲ੍ਹਾਂ ਦਾ ਰਿਪੇਅਰ ਆਧੁਨੀਕਰਨ ਵੱਲ ਧਿਆਨ ਦੇ ਰਹੇ ਹਨ ਇਸ ਮੌਕੇ ਉਨਾਂ ਨੇ ਕਿਹਾ ਕਿ ਬਠਿੰਡਾ ਵਿਖੇ ਇੱਕ ਹਾਈਟੈੱਕ ਜੇਲ੍ਹ ਦਾ ਨਿਰਮਾਣ ਕੀਤਾ ਜਾ ਰਿਹਾ ਜਿੱਥੇ ਕਿ ਖੂੰਖਾਰ ਅਤੇ ਗੈਂਗਸਟਰ ਕਿਸਮ ਦੇ ਮੁਜਰਮਾਂ ਨੂੰ ਰੱਖਿਆ ਜਾਵੇਗਾ ਜਿਥੇ ਸੱਠ ਫੁੱਟ ਉੱਚੀ ਜਾਲੀ ਲਗਾਈ ਜਾ ਰਹੀ ਹੈ ਇਸ ਜੇਲ੍ਹ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਤੇ ਕਿਸੇ ਵੀ ਕੰਪਨੀ ਦਾ ਨੈੱਟਵਰਕ ਨਹੀਂ ਆਏਗਾ ਅਤੇ ਜੋ ਸਰਗਰਮੀਆਂ ਗੈਂਗਸਟਰ ਜੇਲ੍ਹਾਂ ਦੇ ਵਿੱਚ ਹੁਣ ਤੱਕ ਅੰਜਾਮ ਦਿੰਦੇ ਰਹੇ ਹਨ ਉਨ੍ਹਾਂ ਤੋਂ ਉੱਤੇ ਪੂਰਨ ਪਾਬੰਦੀ ਲੱਗ ਜਾਏਗੀ
ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫ਼ਾਜ਼ਿਲਕਾ ਦੀ ਜੇਲ੍ਹ ਨੂੰ ਵੀ ਆਧੁਨਿਕ ਕਰਨ ਦਾ ਪ੍ਰੋਸੈਸ ਚੱਲ ਰਿਹਾ ਹੈ