October 26, 2021

Aone Punjabi

Nidar, Nipakh, Nawi Soch

ਡੇਅਰੀ ਵਿਚ ਕੰਮ ਕਰ ਰਹੇ ਇਕ 24 ਸਾਲ ਦੇ ਨੌਜਵਾਨ ਨੇ ਇਸਟਾਗ੍ਰਾਮ ਤੇ ਸੁਸਾਈਡ ਨੋਟ ਅਪਲੋਡ ਕਰਕੇ ਪੱਖੇ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ




<
ਸੁਸਾਈਡ ਨੋਟ ਤੇ ਮ੍ਰਿਤਕ ਨੇ ਕਿਸੀ ਨੌਜਵਾਨ ਤੇ ਧਮਕੀਆਂ ਦੇਣ ਦੇ ਆਰੋਪ ਲਗਾਏ ਸੀ ਇਹ ਘਟਨਾ ਵੀਰਵਾਰ ਸਵੇਰੇ ਦੀ ਹੈ  ਇਹ ਮਾਮਲਾ ਜਮਾਲਪੁਰ ਭਾਮੀਆਂ ਕਲਾ ਕ੍ਰਿਸ਼ਨਾ ਕਲੋਨੀ ਦੀ ਹੈ ਮ੍ਰਿਤਕ ਦੀ ਪਹਿਚਾਣ 24 ਸਾਲ  ਹਰਿਕ੍ਰਿਸ਼ਨ ਦੁਬੇ ਦੇ ਰੂਪ ਵਿਚ ਹੂਈਂ ਹੈ ਜੋਕਿ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ l ਜਦ ਡੇਰੀ ਮਾਲਿਕ ਨੇ ਮ੍ਰਿਤਕ ਦੀ ਲਾਸ਼ ਲਟਕਦੀ ਦੇਖੀ ਤਾ ਪੁਲਿਸ ਨੂੰ ਸੂਚਨਾ ਦਿਤੀ ਗਈ ਮੌਕੇ ਤੇ ਪਹੁਚੇ ਥਾਣਾ ਜਮਾਲਪੁਰ ਮੁੰਡਿਆਂ ਚੋਕੀ ਇੰਚਾਰਜ ਨੇ ਮ੍ਰਿਤਕ ਦੇ ਸ਼ਵ ਨੂੰ ਕਬਜੇ ਵਿਚ ਲੈਕੇ ਪੋਸਟ ਮਾਰਟਮ  ਲਈ  ਸਿਵਲ ਹਸਪਤਾਲ ਭੇਜ ਦਿਤਾ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ l ਜਾਣਕਾਰੀ ਦੇਦੇ ਹੋਏ ਦਲਬੀਰ ਸਿੰਘ ਚੋਕੀ ਇੰਚਾਰਜ ਨੇ ਦਸਿਆ ਕਿ ਡੇਰੀ ਮਾਲਿਕ ਦੇ ਮੁਤਾਬਿਕ ਪਿਛਲੇ ਦੋ ਸਾਲਾ ਦੋ ਡੇਰੀ ਦੇ ਕੰਮ ਕਰ ਰਿਹਾ ਸੀ, ਕੁਛ ਦਿਨਾਂ ਤੋਂ ਪ੍ਰੇਸ਼ਾਨ ਵੀ ਸੀ, ਜਾਂਚ ਦੇ ਦੌਰਾਨ ਇਹ ਗੱਲ ਸਾਮਣੇ ਆਈ ਕਿ ਮ੍ਰਿਤਕ ਨੇ ਸੁਸਾਈਡ ਕਰਨ ਤੋਂ ਪਹਿਲਾ ਹੀ ਅਪਣੀ ਇਸਟਾਗ੍ਰਾਮ ਆਈ ਡੀ ਤੇ ਸੁਸਾਈਡ ਨੋਟ ਅਪਲੋਡ ਕੀਤਾ ਸੀ, ਸੁਸਾਈਡ ਨੋਟ ਤੇ ਇਕ ਨੌਜਵਾਨ ਵਲੋਂ ਧਮਕੀਆਂ ਦੇਣ ਦੇ ਆਰੋਪ ਲਗਾਏ ਜਾ ਰਹੇ ਸੀ , ਜਿਸ ਕਾਰਨ ਮ੍ਰਿਤਕ ਨੇ ਪ੍ਰੇਸ਼ਾਨ ਹੋਕੇ ਆਤਮ ਹਤਿਆ ਕਰ ਲਈ, ਪੁਲਿਸ ਨੇ ਸੁਸਾਈਡ ਨੋਟ ਦੀ  ਕਾਪੀ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿਤਾ ਹੈ l ਪੁਲਿਸ ਜਾਂਚ ਕਰ ਰਹੀ ਹੈ ਕਿ ਕੌਣ ਧਮਕੀਆਂ ਦੇ ਰਿਹਾ ਹੈ ਕਿਊ ਦੇ ਰਿਹਾ ਹੈ ਅਗਲੀ ਕਾਰਵਾਈ ਪੋਸਟ ਮਾਰਟਮ ਦੀ ਰਿਪੋਰਟ ਆਣ ਦੇ ਕੀਤੀ ਜਾਏ ਗੀ l ਜੋ ਵੀ ਦੋਸ਼ੀ ਸਾਮਣੇ ਆਏ ਗਾ ਕਾਰਵਾਈ ਕੀਤੀ ਜਾਏਗੀ l

Leave a Reply

Your email address will not be published. Required fields are marked *