August 1, 2021

Aone Punjabi

Nidar, Nipakh, Nawi Soch

ਡੇਰਾ ਸਰਧਾਲੂਆਂ ਨੇ ਦੋਵੇਂ ਬਾਹਵਾਂ ਤੋਂ ਅਪਾਹਜ ਲੋੜਵੰਦ ਨੂੰ ਬਣਾ ਕੇ ਦਿੱਤਾ ਲੱਕੜ ਦਾ ਘਰ

1 min read




ਡੇਰਾ ਸੱਚਾ ਸੌਦਾ ਸਿਰਸਾ ਦੇ ਡੇਰਾ ਸਰਧਾਲੂਆਂ ਨੇ ਪੂਯਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਇੱਕ ਦੋਵਾਂ ਬਾਹਵਾਂ ਤੋਂ ਅਪਾਹਜ ਲੋੜਵੰਦ ਨੂੰ ਲੱਕੜ ਦਾ ਘਰ ਬਣਾ ਕੇ ਦਿੱਤਾ ਜੋ  ਕੱਖ ਕਾਨਿਆਂ ਤੇ ਕਾਗਜਾਂ ਦੀ ਬਣੀ ਇੱਕ ਝੋਪੜੀ ’ਚ ਦਿਨ ਕੱਟ ਰਿਹਾ ਸੀ। 
  ਇੱਕ ਬਜ਼ੁਰਗ ਸਾਧੂ ਸਿੰਘ ਪਿਛਲੇ ਵੀਹ ਸਾਲਾਂ ਤੋਂ ਸਥਾਨਕ ਸ਼ਬਜੀ ਮੰਡੀ ਦੇ ਸਾਹਮਣੇ  ਮੇਨ ਰੋਡ ’ਤੇ ਕੱਖ-ਕਾਨਿਆਂ ਤੇ ਕਾਗਜਾਂ ਦੀ ਝੁੱਗੀ ਵਿੱਚ ਆਪਣੀ  ਜਿੰਦਗੀ ਲੰਘਾ ਰਿਹਾ ਸੀ। ਜਿਸਦੀਆਂ ਦੋਵੇਂ ਬਾਹਵਾਂ ਕਾਫ਼ੀ ਸਮਾਂ ਪਹਿਲਾਂ ਕਣਕ ਵਾਲੇ ਹੜੰਬੇ ’ਚ ਆਉਣ ਕਾਰਨ ਕੱਟੀਆਂ ਗਈਆਂ ਸਨ ਜੋ ਸਮੇਂ ਸਿਰ ਇਲਾਜ਼ ਨਾ ਹੋਣ ਕਾਰਨ ਬਜ਼ੁਰਗ ਦੇ ਅਪਾਹਜ਼ ਹੋਣ ਦਾ ਕਾਰਨ ਬਣ ਗਈਆਂ। ਬਜ਼ੁਰਗ ਦੇ ਇੱਥੇ ਰਹਿਣ ਦਾ ਕੁੱਝ ਦਿਨ ਪਹਿਲਾਂ  ਹੀ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਨੂੰ ਪਤਾ ਲੱਗਾ ਤਾਂ ਉਹਨਾਂ  ਤੁਰੰਤ ਆਪਣੇ ਸਹਿਯੋਗੀ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਦੇ ਰਹਿਣ ਦਾ ਪ੍ਰਬੰਧ ਕਰਨ ਦਾ ਮਨ ਬਣਾਇਆ । ਜਿਸ ਪਿੱਛੋਂ ਅੱਜ ਸਿਰਫ਼ ਤਿੰਨ ਘੰਟਿਆਂ ਵਿੱਚ ਹੀ ਸਬੰਧਿਤ ਬਜ਼ੁਰਗ ਨੂੰ ਲੱਕੜ ਦਾ ਮਕਾਨ ਬਣਾ ਕੇ ਸੌਂਪ ਦਿੱਤਾ। ਡੇਰਾ ਵਲੰਟੀਅਰਾਂ ਮੁਤਾਬਕ ਇਸ ਲੱਕੜ ਦੇ ਘਰ ਨੂੰ ਬਣਾਉਣ ’ਚ ਤਕਰੀਬਨ 20 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ।
ਵਲੰਟੀਅਰਾਂ  ਨੇ ਦੱਸਿਆ ਕਿ ਮਾਨਵਤਾ ਭਲਾਈ  ਦੀ ਪ੍ਰੇਰਣਾ ਉਨਾਂ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ  ਪਾਸੋਂ ਮਿਲੀ ਹੈ। ਜਿਸ ਦੀ ਬਦੌਲਤ ਉਹ ਇਸ ਤੋਂ ਪਹਿਲਾਂ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ’ਚ ਅਣਗਿਣਤ ਲੋੜਵੰਦਾਂ ਦੀ ਮੱਦਦ ਕਰ ਚੁੱਕੇ ਹਨ। 
 

Leave a Reply

Your email address will not be published. Required fields are marked *

You may have missed