May 17, 2022

Aone Punjabi

Nidar, Nipakh, Nawi Soch

ਡੇਰਾ ਸਿਰਸਾ ਨਾਲ ਜੁੜੇ ਸ਼ਰਧਾਲੂਆਂ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਮਗੜ ਦੀ ਇੱਕ ਵਿਧਵਾ ਔਰਤ ਨੂੰ ਮਕਾਨ ਬਣਾ ਕੇ ਦਿੱਤਾ

1 min read




ਪਿੰਡ ਕਰਮਗੜ੍ਹ ਦਾ ਵਾਸੀ ਜੱਗੂ ਰਾਮ ਦੀ ਗੰਭੀਰ ਬਿਮਾਰੀ ਹੋਣ ਕਾਰਨ ਕੁੱਝ  ਸਮਾਂ  ਪਹਿਲਾਂ ਮੌਤ ਹੋ ਗਈ ਸੀ ।
 
 ਇਸ ਸਬੰਧੀ ਜੱਗਾ ਸਿੰਘ ਤੇ ਮਨਜੀਤ ਕੌਰ ਨੇ ਦੱਸਿਆ ਕਿ ਸੀਮਾ ਰਾਣੀ ਦੇ ਪਤੀ ਜੱਗੂ ਰਾਮ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ    । ਜਿਸ ਦੇ ਪਰਿਵਾਰ ’ਚ ਪਿੱਛੇ  ਉਸਦੀ ਪਤਨੀ , ਤਿੰਨ ਬੇਟੀਆਂ ਤੇ ਇੱਕ ਲੜਕੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਪਿੰਡ ਦੇ ਜਿੰਮੇਵਾਰਾਂ ਕੋਲ ਮਕਾਨ ਬਣਾ ਦੇਣ ਦੀ ਬੇਨਤੀ ਕੀਤੀ । ਸੀਮਾ ਦੇਵੀ ਕੰਮ ਕਰਨ ਤੋਂ ਅਸਮਰੱਥ ਹੋਣ ਕਰਕੇ ਥੋੜਾ ਬਹੁਤ ਕੰਮ  ਕਰਕੇ ਆਪਣੇ ਬੱਚੇ ਪਾਲ  ਰਹੀ ਹੈ। ਜਿਸ ਕੋਲ ਆਪਣੇ ਮਕਾਨ ਦੀ ਮੁਰੰਮਤ  ਕਰਾਉਣ ਲਈ ਵੀ ਪੈਸੇ  ਨਹੀ ਸੀ। ਉਨਾਂ ਦੱਸਿਆ ਕਿ ਪਰਿਵਾਰ ਦੀ ਹਾਲਤ ਦੇਖਦਿਆਂ ਸਮੁੱਚੇ ਜਿੰਮੇਵਾਰਾਂ ਦੀ ਸਹਿਮਤੀ ਨਾਲ ਸਬੰਧਿਤ ਪਰਿਵਾਰ ਦੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਮਕਾਨ ’ਤੇ ਆਉਣ ਵਾਲਾ ਸਮੁੱਚਾ ਖਰਚ ਸਾਧ ਸੰਗਤ ਦੁਆਰਾ ਆਪਣੇ ਪੱਲਿਓਂ ਹੀ ਕੀਤਾ ਜਾਣਾ ਹੈ।

Leave a Reply

Your email address will not be published. Required fields are marked *