May 21, 2022

Aone Punjabi

Nidar, Nipakh, Nawi Soch

ਤਰਨਤਾਰਨ ਦੇ ਥਾਣਾ ਝਬਾਲ ਨਜ਼ਦੀਕ ਪਿੰਡ ਗੱਗੋਬੁਆ ਵਿਖੇ ਬੀਤੀ ਰਾਤ ਹੋਏ ਐਕਸੀਡੈਂਟ ਵਿਚ ਚਾਰ ਲੋਕਾਂ ਦੀ ਗਈ ਜਾਣ

1 min read

ਐਂਕਰ ਤਰਨਤਾਰਨ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਗੱਗੋਬੁਆ ਵਿਚ ਬੀਤੀ ਰਾਤ 12 ਵੱਜੇ ਦੇ ਕਰੀਬ ਮੋਟਰਸਾਈਕਲ ਅਤੇ ਫਾਰਚੂਨਰ ਗੱਡੀ ਵਿਚਕਾਰ ਹੋਏ ਐਕਸੀਡੈਂਟ ਵਿਚ ਚਾਰ ਲੋਕਾਂ ਦੀ ਜਾਣ ਚੱਲੀ ਗਈ ਪੁਲੀਸ ਵੱਲੋਂ ਚਾਰ ਵਿਅਕਤੀਆਂ ਦੀ ਲਾਸ਼ਾਂ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ 

ਇਸ ਸੰਬੰਧੀ ਪਿੰਡ ਠੱਠਗੜ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਚਾਰੇ ਲੋਕ ਆਪਣੇ ਕੰਮ ਤੋਂ ਵਾਪਿਸ ਪਰਤ ਰਹੇ ਕਿ ਲੇਟ ਹੋਣ ਕਰਕੇ ਇਹ ਚਾਰੇ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ ਕਿ ਗੱਗੋਬੁਆ ਨਜਦੀਕ ਇਨ੍ਹਾਂ ਦਾ ਐਕਸੀਡੈਂਟ ਹੋ ਗਿਆ ਜਿਸ ਵਿਚ ਸਾਡੇ ਪਿੰਡ ਦੇ ਦੋ ਸਕੇ ਭਰਾਵਾਂ ਸਮੇਤ ਚਾਰ ਲੋਕਾਂ ਦੀ ਜਾਣ ਚਲੀ ਗਈ ਉਨ੍ਹਾਂ ਕਿਹਾ ਇਹ ਗਰੀਬ ਘਰ ਨਾਲ ਸੰਬੰਧਿਤ ਸਨ ਪੁਲੀਸ ਇਨ੍ਹਾਂ ਨਾਲ ਇਨਸਾਫ ਕਰੇ ਨਾਲ ਹੀ ਉਨ੍ਹਾਂ ਸਰਕਾਰ ਕੋਲੋ ਵੀ ਇਸ ਪਰਿਵਾਰ ਦੀ ਮਦਦ ਦੀ ਮੰਗ ਕੀਤੀ 

ਇਸ ਸੰਬੰਧੀ ਥਾਣਾ ਝਬਾਲ ਦੇ ਐੱਸਐਚਓ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਐਕਸੀਡੈਂਟ ਵਿਚ ਚਾਰ ਲੋਕ ਮਾਰੇ ਗਏ ਜਿਨ੍ਹਾਂ ਵਿਚ ਸੋਨੂੰ ਅਤੇ ਦੀਪੂ ਦੋਵੇਂ ਭਰਾ ਹਨ ਜੋ ਪਿੰਡ ਠੱਠਗੜ ਦੇ ਵਾਸੀ ਸਨ ਅਤੇ ਰਮਨਦੀਪ ਸਿੰਘ ਵਾਸੀ ਗੋਹਲਵੜ ਅਤੇ ਲਵਪ੍ਰੀਤ ਸਿੰਘ ਵਾਸੀ ਝਬਾਲ ਸ਼ਾਮਿਲ ਸਨ ਉਨ੍ਹਾਂ ਕਿਹਾ ਮਿਰਤਕ ਲੋਕਾਂ ਦੀ ਲਾਸ਼ਾਂ ਪੋਸਟਮਾਰਟਮ ਭੇਜ ਦਿੱਤੀਆਂ ਹਨ ਬਾਕੀ ਹਰ ਪਹਿਲੂ ਦੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 

Leave a Reply

Your email address will not be published. Required fields are marked *